The staff members of Hans Raj Mahila Maha
Vidyalaya organized Chhabeel for public outside the college on the occasion of Nirjala
Ekadashi. This Chhabeel was organized
till evening. On this occasion, Chairman
Local Committee Justice (Retd.) Sh. N.K. Sud, Member Local Committee Sh. Ajay
Goswami, Dean Academics Dr. Kanwaldeep Kaur, HOD Punjabi Mrs. Kawaljit Kaur
were present. Among non-teaching staff
members, Office Supdt. Mr. Amarjit Khanna, Supdt. Gen. Mr. Raman Behl, Supdt.
Accounts Mr. Pankaj Jyoti, Mr. Ravi Kumar, Mr. Rajiv Bhatia and others were
also present. Chairman Local Committee
Justice (Retd.)Sh. N.K. Sud said that Nirjala Ekadashi is the most pious Ekadashi
amongst all 24 Ekadashis. Principal Prof.
Dr. (Mrs.) Ajay Sareen appreciated the initiative of staff members and said
that it is the result of moral values taught by DAV, which teaches us service
to humanity.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਸਟਾਫ ਮੈਂਬਰਾਂ ਵੱਲੋਂ ਨਿਰਜਲਾ ਏਕਾਦਸ਼ੀ ਦੇ ਪਵਿੱਤਰ ਦਿਹਾੜੇ ਤੇ ਛਬੀਲ ਲਗਾਈ ਗਈ। ਕਾਲਜ ਦੇ ਮੇਨ ਗੇਟ ਦੇ ਕੋਲ ਰਾਹਗੀਰਾਂ ਦੇ ਲਈ ਪੂਰਾ ਦਿਨ ਛਬੀਲ ਵਰਤਾਈ ਗਈ। ਇਸ ਮੌਕੇ ਤੇ ਲੋਕਲ ਕਮੇਟੀ ਦੇ ਚੇਅਰਮੈਨ ਰਿਟਾਇਰਡ ਜਸਟਿਸ ਐਨ.ਕੇ.ਸੂਦ, ਮੈਂਬਰ ਅਜੇ ਗੋਸਵਾਮੀ, ਪਿੰ੍ਰਸੀਪਲ ਡਾ. ਅਜੇ ਸਰੀਨ, ਡੀਨ ਅਕਾਦਮਿਕ ਡਾ. ਕੰਵਲਜੀਤ ਕੌਰ, ਪੰਜਾਬੀ ਵਿਭਾਗ ਦੇ ਮੁਖੀ ਸ਼੍ਰੀਮਤੀ ਕਵਲਜੀਤ ਕੌਰ ਅਤੇ ਨਾੱਨ ਟੀਚਿੰਗ ਸਟਾਫ ਮੈਂਬਰਾਂ ਵਿੱਚ ਆਫਿਸ ਸੁਪਰਿਟੇਨਡੇਂਟ, ਜਨਰਲ ਆਫਿਸ ਸੁਪਰਿਟੇਨਡੇਂਟ ਸ਼੍ਰੀ ਰਮਨ ਬਹਿਲ, ਸੁਪਰਿਟੇਨਡੇਂਟ ਅਕਾਊਂਟ ਸ਼੍ਰੀ ਪੰਕਜ ਜੋਤੀ, ਸ਼੍ਰੀ ਰਵਿ ਕੁਮਾਰ ਅਤੇ ਸ਼੍ਰੀ ਰਾਜੀਵ ਭਾਟਿਆ ਮੌਜੂਦ ਸਨ। ਚੇਅਰਮੈਨ ਜਸਟਿਸ ਐਨ.ਕੇ.ਸੂਦ ਨੇ ਕਿਹਾ ਕਿ ਹਿੰਦੂ ਰੀਤਿ ਦੇ ਅਨੁਸਾਰ ਨਿਰਜਲਾ ਏਕਾਦਸ਼ੀ ਦਾ ਦਿਨ ਪਾਣੀ ਦੀ ਸੇਵਾ ਲਈ ਸਰਵਉੱਚ ਮਨਿਆ ਜਾਂਦਾ ਹੈ। ਪੂਰੇ ਸਾਲ ਆਉਣ ਵਾਲੀਆਂ 24 ਏਕਾਦਸ਼ੀਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਏਕਾਦਸ਼ੀ ਨਿਰਜਲਾ ਏਕਾਦਸ਼ੀ ਮੰਨੀ ਜਾਂਦੀ ਹੈ। ਪਿੰ੍ਰਸੀਪਲ ਡਾ. ਅਜੇ ਸਰੀਨ ਨੇ ਆਪਣੇ ਸਟਾਫ ਮੈਂਬਰਾਂ ਦੀ ਇਸ ਪਹਿਲਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਡੀਏਵੀ ਦੇ ਨੈਤਿਕ ਮੁੱਲਾਂ ਦਾ ਹੀ ਨਤੀਜ਼ਾ ਹੈ ਜੋ ਸਾਨੂੰ ਮਾਨਵ-ਸੇਵਾ ਕਰਨਾ ਸਿਖਾਂਦੇ ਹਨ।