Saturday, 10 June 2017

HMV won 2nd Women’s Football Tournament

The Football team of Hans Raj Mahila Maha Vidyalaya got First position in 2nd Women’s Football Tournament.  This tournament was organized by Tibetan National Sports Association and Tibetan Women Association at T.C.V. School Upper Dharamshala from 4th to 7th June, 2017.  Principal Prof. Dr. (Mrs.) Ajay Sareen congratulated the team members.  She told that Km. Manpreet Kaur was declared as Best Scorer of the tournament.  Team members were Suman Rani,Captain, Jagdeep, Vice Captain, Jaspreet, Parminder, Rajbir, Manpreet, Monika, Ravinder Monika, Rimpi, Kuljeet, Sunita, Kirandeep, Jaswant, Manpreet Kaur and Jyoti.  Principal Prof. Dr. (Mrs.) Ajay Sareen encouraged the students to achieve more heights.   On this occasion, Sh. Arvind Ghai, Secretary, DAVCMC, Sh. J.P. Shoor, Director Public Schools, DAVCMC, Principal Ajay Beri of DAV Sr.Sec. School, Amritsar, Ms. Harmeet Kaur and Coach Mr. Ram Lubhaya Prabhakar were also present.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਫੁੱਟਬਾਲ ਟੀਮ ਨੇ ਦੂਜੀ ਮਹਿਲਾ ਫੁੱਟਬਾਲ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸ ਮੁਕਾਬਲੇ ਦਾ ਆਯੋਜਨ ਤਿੱਬਤਨ ਨੈਸ਼ਨਲ ਸਪੋਰਟਸ ਐਸੋਸਿਏਸ਼ਨ ਅਤੇ ਤਿੱਬਤਨ ਵੂਮੈਨ ਐਸੋਸਿਏਸ਼ਨ ਦੁਆਰਾ ਟੀ.ਸੀ.ਵੀ. ਸਕੂਲ, ਅਪਰ ਧਰਮਸ਼ਾਲਾ ਵਿੱਚ 4 ਤੋਂ 7 ਜੂਨ ਤੱਕ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਟੀਮ ਮੈਂਬਰ ਕੁ. ਮਨਪ੍ਰੀਤ ਨੂੰ ਬੈਸਟ ਸਕੋਕਰ ਆੱਫ ਦ ਟੂਰਨਾਮੈਂਟ ਦਾ ਖਿਤਾਬ ਵੀ ਦਿੱਤਾ ਗਿਆ। ਟੀਮ ਮੈਬਰਾਂ 'ਚ ਸੁਮਨ ਰਾਣੀ (ਕਪਤਾਨ), ਜਗਦੀਪ (ਉਪ-ਕਪਤਾਨ), ਜਸਪ੍ਰੀਤ, ਪਰਮਿੰਦਰ, ਰਾਜਬੀਰ, ਮਨਪ੍ਰੀਤ, ਮੋਨਿਕਾ, ਰਵਿੰਦਰ, ਮੋਨਿਕਾ, ਰਿੰਪੀ, ਕੁਲਜੀਤ, ਸੁਨੀਤਾ, ਕਿਰਨਦੀਪ, ਜਸਵੰਤ, ਮਨਪ੍ਰੀਤ ਕੌਰ ਅਤੇ ਜੋਤੀ ਸ਼ਾਮਨ ਸਨ।
ਪ੍ਰਿੰਸੀਪਲ ਡਾ. ਸਰੀਨ ਨੇ ਵਿਦਿਆਰਥਣਾਂ ਨੂੰ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਡੀ.ਏ.ਵੀ ਮੈਨੇਜ਼ਿੰਗ ਕਮੇਟੀ ਦੇ ਸਚਿਵ ਸ਼੍ਰੀ ਅਰਵਿੰਦ ਘਈ, ਡਾਇਰੈਕਟਰ ਪਬਲਿਕ ਸਕੂਲ ਸ਼੍ਰੀ ਜੇ.ਪੀ.ਸ਼ੂਰ, ਡੀ.ਏ.ਵੀ ਸੀ.ਸੈ. ਸਕੂਲ, ਅਮ੍ਰਿਤਸਰ ਦੇ ਪ੍ਰਿੰਸੀਪਲ ਸ਼੍ਰੀ ਅਜੇ ਬੇਰੀ, ਡੀ.ਪੀ.ਈ ਹਰਮੀਤ ਕੌਰ ਅਤੇ ਕੋਚ ਰਾਮ ਲੁਭਾਇਆ ਪ੍ਰਭਾਕਰ ਵੀ ਮੌਜੂਦ ਸਨ।