-College started new courses
-Student’s enthusiasm on higher side, few seats left in
professional courses
Hans Raj Mahila Maha Vidyalaya, a premier institute of North
India in the field of women education, is offering many courses for making the
girls independent and capable. Many courses are traditional but some
professional courses are also being offered to the students which will be
helpful for them to become entrepreneurs. Under the able guidance of Principal
Prof. Dr. Mrs. Ajay Sareen, the college is offering professional courses to the
students which are recognized by UGC. In arts stream, the college is offering
B.A., B.Sc. Economics, M.A. in Hindi, English, Punjabi, political science,
music vocal and music instrumental. The college has started M.A. Punjabi from
this session only and the response is tremendous. In science stream, the
college is offering B.Sc. Medical, Non-medical, Biotechnology, Bioinformatics,
M.Sc. Botany and M.Sc. Bioinformatics. It is worth mentioning that the science
department of HMV is equipped with latest equipments and it has been granted
the Star status by the Department of Science and Technology, Govt. of India.
The college has started M.Sc. Maths from this year and the students are showing
great interest in it. The computer department of the college is offering B.Sc.
IT, B.Sc. Comp. Sc., BCA, M.Sc. IT, M.Sc. Comp. Sc. and PG diploma in computer
application. Few seats are left in these courses. In commerce department,
B.Com., BBA, M.Com. and PG diploma in business administration is being offered
to the students.
The college is also providing one year diploma courses to
the students which will be of great help for the students to become
independent. It includes PG diploma in cosmetology, PG diploma in counseling,
PG diploma in garment construction. The college has four year professional
degree of BFA, B.D., Multimedia, B.Sc. fashion designing and M.Sc. fashion
designing. Under B.Voc courses the college is offering banking and financial
services and web technology and multimedia which are in great demand.
Under community college scheme of UGC, the college is
running 2 courses, i.e., diploma in journalism and media and advance diploma in
fashion designing. There is no age limit for taking admission in these courses
and these courses work on the concept of ‘earn while you learn’.
Principal Prof. Dr. Mrs. Ajay Sareen said that college is
providing every possible facility and best of the infrastructure to the
students. The college has international standards swimming pool, badminton
academy, fitness gym, hitech library, HMV campus TV, AC hostel, NCC, NSS,
campus placement cell, etc. Deserving students also get scholarships from the
college. She said that the aim of the college is not only to make the girls
educated but their holistic growth so that they can build their career. She
said that the interested students should contact college admission desk so as
to avoid late fee.
ਨਾਰੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਹੰਸਰਾਜ ਮਹਿਲਾ ਮਹਾਵਿਦਿਆਲਾ ਵਿੱਚ ਕੁੜੀਆਂ ਨੂੰ ਮਜ਼ਬੂਤ ਅਤੇ ਆਤਮਨਿਰਭਰ ਬਨਾਉਣ ਦੇ ਲਈ ਬਹੁਤ ਸਾਰੇ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਕੋਰਸ ਪਾਰੰਪਰਕ ਹਨ ਅਤੇ ਕੁਝ ਕੋਰਸ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਕਰਨ ਉਪਰੰਤ ਨਾ ਸਿਰਫ ਵਿਦਿਆਰਥਣਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਬਲਕਿ ਉਹ ਦੂਜ਼ਿਆਂ ਨੂੰ ਵੀ ਰੋਜ਼ਗਾਰ ਦੇਣ ਵਿੱਚ ਸਮਰਥ ਹੋਣਗੀਆਂ। ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਅਗਵਾਈ ਵਿੱਚ ਕਾਲਜ ਨੇ ਪਾਰੰਪਰਕ ਕੋਰਸ ਦੇ ਨਾਲ-ਨਾਲ ਯੂਜੀਸੀ ਤੋਂ ਮਾਨਤਾ ਪ੍ਰਾਪਤ ਇਸ ਤਰ੍ਹਾਂ ਦੇ ਕੋਰਸ ਵੀ ਕਰਵਾਏ ਜਾ ਰਹੇ ਹਨ ਜ਼ੋ ਵਿਦਿਆਰਥਣਾਂ ਨੂੰ ਆਤਮਨਿਰਭਰ ਬੱਨਣ ਵਿੱਚ ਸਹਾਇਕ ਸਿੱਧ ਹੋਣਗੇ। ਕਾਲਜ ਦੇ ਆਰਟਸ ਵਿਸ਼ਿਆਂ ਵਿੱਚ ਬੀ.ਏ., ਬੀ.ਐਸ.ਸੀ ਇਕੋਨਾੱਕਿਮਸ ਦੇ ਨਾਲ ਹਿੰਦੀ, ਪੰਜਾਬੀ, ਅੰਗਰੇਜ਼ੀ, ਰਾਜਨੀਤਿ ਸ਼ਾਸਤਰ, ਸੰਗੀਤ ਗਾਇਨ, ਸੰਗੀਤ ਵਾਘ ਵਿੱਚ ਐਮ.ਏ. ਵੀ ਕਰਵਾਈ ਜਾ ਰਹੀ ਹੈ। ਕਾਲਜ ਦੁਆਰਾ ਐਮ.ਏ. ਪੰਜਾਬੀ ਇਸ ਸਾਲ ਸ਼ੁਰੂ ਕੀਤੀ ਗਈ ਹੈ। ਸਾਇੰਸ ਦੇ ਖੇਤਰ ਵਿੱਚ ਬੀਐਸਸੀ ਮੈਡਿਕਲ, ਨਾੱਨ ਮੈਡਿਕਲ, ਬਾਇਓਟੈਕਨਾਲਾੱਜੀ, ਬਾਇਓਇਨਫਰਮੈਟਿਕਸ ਦੇ ਇਲਾਵਾ ਐਮਐਸਸੀ ਬਾੱਟਨੀ ਅਤੇ ਬਾਇਓਇਨਫਰਮੈਟਿਕਸ ਕਰਵਾਈ ਜਾ ਰਹੀ ਹੈ। ਗੌਰਤਲੱਬ ਹੈ ਕਿ ਐਚਐਮਵੀ ਦਾ ਸਾਇੰਸ ਵਿਭਾਗ ਨਵੇ ਉਪਕਰਣਾਂ ਨਾਲ ਲੈਸ ਹੈ ਅਤੇ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨਾਲਾੱਜੀ ਵਿਭਾਗ ਵੱਲੋਂ ਇਸ ਨੂੰ ਸਟਾਰ ਕਾਲਜ ਦਾ ਸਟੇਟਸ ਪ੍ਰਾਪਤ ਹੈ। ਇਸ ਸਾਲ ਕਾਲਜ ਨੇ ਐਮਐਸਸੀ ਮੈਥ ਵੀ ਸ਼ੁਰੂ ਕੀਤਾ ਹੈ ਜਿਸ ਵਿੱਚ ਵਿਦਿਆਰਥਣਾਂ ਨੇ ਕਾਫੀ ਰੁਝਾਨ ਦਿਖਾਇਆ ਹੈ। ਕੰਪਊਟਰ ਵਿਭਾਗ ਵਿੱਚ ਬੀਐਸਸੀ ਆਈਟੀ ਤੇ ਕਪਿਊਟਰ ਸਾਇੰਸ, ਬੀਸੀਏ, ਐਮਐਸਸੀ ਆਈਟੀ, ਐਮਅੇਮਸੀ ਕਪਿਊਟਰ ਸਾਇੰਸ ਅਤੇ ਪੀਜੀ ਡਿਪਲੋਮਾ ਇਨ ਕਪਿਊਟਰ ਏਪਲੀਕੇਸ਼ਨ ਕਰਵਾਇਆ ਜਾ ਰਿਹਾ ਹੈ। ਕਪਿਊਟਰ ਵਿਭਾਗ ਵਿੱਚ ਦਾਖ਼ਲਾ ਲੈਣ ਲਈ ਇੱਛੁਕ ਵਿਦਿਆਰਥਣਾਂ ਛੇਤੀ ਹੀ ਕਾਲਜ ਵਿੱਚ ਸੰਪਰਕ ਕਰਨ ਕਿਉਂਕਿ ਇਨ੍ਹਾਂ ਕੋਰਸਾਂ ਵਿੱਚ ਘੱਟ ਸੀਟਾਂ ਹੀ ਰਹਿ ਗਈਆਂ ਹਨ। ਕਾਮਰਸ ਵਿਭਾਗ ਵਿੱਚ ਬੀ.ਕਾੱਮ, ਬੀਬੀਏ ਤੋਂ ਇਲਾਵਾ ਐਮ.ਕਾੱਮ ਅਤੇ ਪੀਜੀ ਡਿਪਲੋਮਾ ਇੰਨ ਬਿਜ਼ਨੇਸ ਮੈਨੇਜ਼ਮੈਂਟ ਵੀ ਕਰਵਾਇਆ ਜਾ ਰਿਹਾ ਹੈ।
ਕਾਲਜ ਦੁਆਰਾ ਇਸ ਸਾਲ ਦੇ ਡਿਪਲੋਮਾ ਵੀ ਕਰਵਾਏ ਜਾ ਰਹੇ ਹਨ ਜਿਸ ਨੂੰ ਕਰਨ ਤੋਂ ਬਾਅਦ ਵਿਦਿਆਰਥਣਾਂ ਆਤਮਨਿਰਭਰ ਹੋ ਸਕਦੀਆਂ ਹਨ। ਇਸ ਵਿੱਚ ਪੀਜੀ ਡਿਪਲੋਮਾ ਇਨ ਕਾਸਮੇਟਾੱਲਿਜੀ, ਪੀਜੀ ਡਿਪਲੋਮਾ ਇਨ ਕਾਉਂਸਲਿਂਗ, ਪੀਜੀ ਡਿਪਲੋਮਾ ਇਨ ਗਾਰਮੇਂਟ ਕੰਸਟ੍ਰਕਸ਼ਨ ਸ਼ਾਮਲ ਹਨ। ਪ੍ਰੋਫੈਸ਼ਨਲ ਕੋਰਸਾਂ ਵਿੱਚ ਚਾਰ ਸਾਲਾਂ ਕੋਰਸ ਬੀਐਫਏ, ਬੀਡੀ, ਮਲਟੀਮੀਡਿਆ, ਬੀਐਸਸੀ ਐਫਡੀ, ਐਮਐਸਸੀ ਐਫਡੀ ਸ਼ਾਮਲ ਹਨ। ਬੀਵਾੱਕ ਕੋਰਸਾਂ ਵਿੱਚ ਬੈਕਿੰਗ ਏਂਡ ਫਾਇਨੇਂਸ਼ਿਅਲ ਸਰਵਿਸਿਜ਼ ਅਤੇ ਵੇਬ ਟੈਕਨਾਲਾੱਜੀ ਏਂਡ ਮਲਟੀਮੀਡਿਆ ਸ਼ਾਮਲ ਹਨ ਜਿਸਦੀ ਭਾਰੀ ਮੰਗ ਹੈ। ਐਚਐਮਵੀ ਵਿੱਚ ਯੂਜੀਸੀ ਦੇ ਕਮਯੂਨਿਟੀ ਕਾਲਜ ਸਕੀਮ ਦੇ ਅੰਤਰਗਤ ਡਿਪਲੋਮਾ ਇਨ ਜਰਨੇਲਿਜ਼ਮ ਅਤੇ ਮੀਡਿਆ ਅਤੇ ਏਡਵਾਂਸ ਡਿਪਲੋਮਾ ਇਨ ਐਫਡੀ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਕੋਰਸਾਂ ਨੂੰ ਕਰਨ ਦੀ ਕੋਈ ਉਮਰ ਸੀਮਾ ਨਹੀਂ ਹੈ। ਯੂਜੀਸੀ ਦੁਆਰਾ ਚਲਾਈ ਗਈ ਇਸ ਸਕੀਮ ਦਾ ਮੰਤਵ ਔਰਤਾਂ ਨੂੰ ਆਤਮਨਿਰਭਰ ਬਣਾਉਣਾ ਹੈ, ਇਸ ਲਈ ਪ੍ਰੈਕਟੀਕਲ ਕੰਮ ਜ਼ਿਆਦਾ ਕਰਵਾਇਆ ਜਾਂਦਾ ਹੈ।
ਪ੍ਰਿੰਸੀਪਲ ਡਾ. ਸਰੀਨ ਨੇ ਦੱਸਿਆ ਕਿ ਕਾਲਜ ਵਿੱਚ ਵਿਦਿਆਰਥਣਾਂ ਨੂੰ ਹਰ ਤਰ੍ਹਾਂ ਦੀ ਸੁਵਿਧਾਂ ਦਿੱਤੀ ਜਾਂਦੀ ਹੈ। ਕਾਲਜ ਵਿੱਚ ਸਵਿਮਿੰਗ ਪੂਲ, ਬੈਡਮਿੰਟਨ ਅਕਾਦਮੀ, ਫਿਟਨੇਸ ਜਿਮ, ਹਾਈਟੈੱਕ ਲਾਇਬ੍ਰੇਰੀ, ਐਚਐਮਵੀ ਕੈਂਪਸ ਟੀਵੀ, ਏ.ਸੀ. ਹਾੱਸਟਲ, ਐਨ.ਸੀ.ਸੀ, ਕੈਂਪਸ ਪਲੇਸਮੈਂਟ ਆਦਿ ਪ੍ਰਮੁੱਖ ਹਨ। ਇਸ ਤੋਂ ਇਲਾਵਾ ਜ਼ਰੂਰਤਮੰਦ ਬੱਚਿਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਟੀਚਾ ਕੁੜੀਆਂ ਨੂੰ ਸਿਰਫ ਸਿੱਖਿਆ ਦੇਣਾ ਹੀ ਨਹੀਂ ਹੈ ਜਦਕਿ ਸੰਪੂਰਨ ਵਿਕਾਸ ਕਰਨਾ ਹੈ ਤਾਂਕਿ ਭੱਵਿਖ ਵਿੱਚ ਆਪਣਾ ਕਰਿਅਰ ਸੰਵਾਰ ਸੱਕਣ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ ਛੇਤੀ ਹੀ ਏਡਮਿਸ਼ਨ ਡੈਸਕ ਤੇ ਸੰਪਰਕ ਕਰਨ ਤਾਂਕਿ ਬਿਨ੍ਹਾਂ ਲੇਟ ਫੀਸ ਦੇ ਉਹ ਦਾਖਿ਼ਲਾ ਲੈ ਸੱਕਣ।