NCC Cadets of Hans Raj Mahila Maha Vidyalaya of
2nd Punjab Girls Battalion brought laurels to the college by winning
prizes in a 10-day CATC camp for their outstanding performance. The camp concluded in the premises of HMV in
which about 499 NCC cadets from various schools and colleges of Doaba region
participated. 8 NCC cadets of HMV, Mandeep Kaur, Jasmeet Kaur, Sakshi, Manpreet
Kaur, Jaspreet, Rishika, Radha, Jayati won Group
Dance competition by getting first
position. 10 cadets of HMV, Manpreet Kaur, Sakshi, Jaspreet, Mandeep, Bharti,
Anshuman, Rishika, Vaishali, Neha and Jasmeet won first prize in Drill
competition. Cadets Mandeep,
Jaspreet, Jasmeet, Sakshi, Manpreet, Rishika, Ishpreet and Jayati won first prize in Group Song competition.
Cadet Mandeep Kaur of Army wing won first
prize in Group Dance Competition. She is into NCC from the last three
years. She has the rank of Sr. Under
Officer. She has completed her
Graduation from HMV and want to pursue post graduation from this very college
but will continue with NCC as she wants to join BSF. She says that she is focussed to join the
armed forces. She says that with the
support of her family, NCC mentors and teachers, she is able to won so many
prizes. Cadet Jasmeet Kaur is studying
in B.Com. I. She joined NCC when she was
in SSC I. She said that college teachers
inspired her to join NCC and she did so.
She won several prizes last year too and in this camp, she has won second prize in Solo Dance competition and other prizes in group. She aspires to join Defence Services in
future. She said that best of the
facilities are being provided by the college for NCC cadets. Cadet Manpreet Kaur won second prize in Firing
Competition. She hails from rural
background but with the inspiration and support of teachers, she is doing
excellent in NCC. Principal Prof. Dr.
(Mrs.) Ajay Sareen congratulated NCC Incharge Dr. Rajiv Kumar, Mrs. Saloni
Sharma and Ms. Sonia Mohindru. She said
that the NCC cadets always bring laurels to the college and it is a matter of
great pride and honour for HMV fraternity that HMV also won Best Institute
Award in this camp. Commanding Officer
Col. Atul Shah gave prizes to the winners.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਦੂਜੀ ਐਨ.ਸੀ.ਸੀ. ਪੰਜਾਬ ਗਰਲਜ਼ ਬਟਾਲੀਅਨ ਨੇ ਕਾਲਜ ਵਿੱਚ ਆਯੋਜਿਤ 10 ਰੋਜ਼ਾ ਸੀ.ਏ.ਟੀ.ਸੀ ਕੈਂਪ ਵਿੱਚ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਐਚ.ਐਮ.ਵੀ 'ਚ ਆਯੋਜਿਤ ਇਸ ਕੈਂਪ ਵਿੱਚ ਪੰਜਾਬ ਦੇ ਦੋਆਬਾ ਰੀਜਨ ਦੇ ਵਿਭਿੰਨ ਸਕੂਲਾਂ ਅਤੇ ਕਾਲਜਾਂ ਦੇ ਲਗਭਗ 499 ਐਨ.ਸੀ.ਸੀ ਕੈਡੇਟਸ ਨੇ ਭਾਗ ਲਿਆ। ਐਚ.ਐਮ.ਵੀ ਦੇ ਅੱਠ ਕੈਡਿਟਾਂ ਮਨਦੀਪ ਕੌਰ, ਜ਼ਸਮੀਤ ਕੌਰ, ਸਾਕਸ਼ੀ, ਮਨਪ੍ਰੀਤ ਕੌਰ, ਜਸਪ੍ਰੀਤ, ਰਿਸ਼ਿਕਾ, ਰਾਧਾ ਤੇ ਜਯਤਿ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗਰੁਪ ਮੁਕਾਬਲਾ ਜਿੱਤਿਆ। ਕੈਡੈਟ ਮਨਪ੍ਰੀਤ ਕੌਰ, ਸਾਕਸ਼ੀ, ਜਸਪ੍ਰੀਤ, ਮਨਦੀਪ, ਭਾਰਤੀ, ਅੰਸ਼ੁਮਨ, ਰਿਸ਼ਿਕਾ, ਵੈਸ਼ਾਲੀ, ਨੇਹਾ ਤੇ ਜਸਮੀਤ ਨੇ ਡ੍ਰਿਲ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਡੇਟ ਮਨਦੀਪ, ਜਸਪ੍ਰੀਤ, ਜਸਮੀਤ, ਸਾਕਸ਼ੀ, ਮਨਪ੍ਰੀਤ, ਰਿਸ਼ਿਕਾ, ਇਸ਼ਪ੍ਰੀਤ ਅਤੇ ਜਯਤਿ ਨੇ ਗਰੁਪ ਸਾਂਗ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਆਰਮੀ ਵਿੰਗ ਦੀ ਕੈਡੇਟ ਮਨਦੀਪ ਕੌਰ ਨੇ ਗਰੁਪ ਡਾਂਸ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਹੋਸ਼ਿਆਰ ਕੈਡੇਟ ਪਿਛਲੇ 3 ਸਾਲਾਂ ਤੋਂ ਐਨਸੀਸੀ ਵਿੱਚ ਹੈ। ਇਸਦੇ ਕੋਲ ਸੀਨਿਅਰ ਅੰਡਰ ਆਫਿਸਰ ਦਾ ਰੈਂਕ ਹੈ। ਐਚਐਮਵੀ ਤੋਂ ਗ੍ਰੈਜੁਏਸ਼ਨ ਕਰਨ ਤੋਂ ਬਾਅਦ ਹੁਣ ਪੋਸਟਗ੍ਰੈਜੁਏਸ਼ਨ ਵੀ ਇਥੋਂ ਹੀ ਕਰਨ ਦੀ ਇੱਛੁਕ ਮਨਦੀਪ ਐਨਸੀਸੀ ਦਾ ਆਪਣਾ ਸਫਰ ਜਾਰੀ ਰੱਖੇਗੀ। ਉਹ ਭੱਵਿਖ ਵਿੱਚ ਬੀਐਸਐਫ ਜਵਾਇਨ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸਦਾ ਕਹਿਣਾ ਹੈ ਕਿ ਆਪਣੇ ਪਰਿਵਾਰ, ਐਨਸੀਸੀ ਦੇ ਗੁਰੂਆਂ ਅਤੇ ਅਧਿਆਪਕਾਂ ਦੀ ਮੱਦਦ ਨਾਲ ਉਹ ਇਨ੍ਹੇਂ ਇਨਾਮ ਜਿੱਤ ਸਕੀ ਹੈ।
ਕੈਡੇਟ ਜਸਮੀਤ ਕੌਰ ਨੇ ਸੋਲੋ ਡਾਂਸ ਮੁਕਾਬਲੇ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ। ਉਸਨੇ ਗਿਆਰਵੀਂ ਕਲਾਸ ਵਿੱਚ ਐਨਸੀਸੀ ਜਵਾਇਨ ਕਰ ਲਈ ਸੀ ਅਤੇ ਇਹ ਕਾਲਜ ਅਧਿਆਪਕਾਂ ਦੇ ਪ੍ਰੋਤਸਾਹਨ ਦਾ ਹੀ ਪਰਿਣਾਮ ਹੈ ਕਿ ਉਸਨੇ ਐਨਸੀਸੀ ਵਿੱਚ ਢੇਰਾਂ ਇਨਾਮ ਜਿੱਤੇ ਹਨ। ਉਹ ਵੀ ਭੱਵਿਖ ਵਿੱਚ ਆਰਮੀ ਜਵਾਇਨ ਕਰਨਾ ਚਾਹੁੰਦੀ ਹੈ। ਜਸਮੀਤ ਦਾ ਕਹਿਣਾ ਹੈ ਕਿ ਕਾਲਜ ਵੱਲੋਂ ਐਨਸੀਸੀ ਕੈਡੇਟਾਂ ਨੂੰ ਹਰ ਸੰਭਵ ਸੁਵਿਧਾ ਦਿੱਤੀ ਜਾਂਦੀ ਹੈ।
ਕੈਡੇਟ ਮਨਦੀਪ ਕੌਰ ਨੇ ਫਾਯਰਿੰਗ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਪਿੰਡ ਵਿੱਚ ਰਹਿਣ ਵਾਲੀ ਮਨਪ੍ਰੀਤ ਨੇ ਵੀ ਪਿਛਲੇ 2 ਸਾਲਾਂ ਵਿੱਚ ਅਨੇਕਾਂ ਕੈਂਪ ਲਗਾਏ ਹਨ ਅਤੇ ਢੇਰਾਂ ਇਨਾਮ ਪ੍ਰਾਪਤ ਕੀਤੇ ਹਨ।
ਪ੍ਰਿੰਸੀਪਲ ਪੋ੍ਰ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਜੇਤੂ ਕੈਡਟਾਂ ਅਤੇ ਐਨ.ਸੀ.ਸੀ ਇੰਚਾਰਜ਼ ਡਾ. ਰਾਜੀਵ ਕੁਮਾਰ, ਸ਼੍ਰੀਮਤੀ ਸਲੋਨੀ ਸ਼ਰਮਾ ਅਤੇ ਸੁਸ਼੍ਰੀ ਸੋਨਿਆ ਮਹੇਂਦਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਐਚਐਮਵੀ ਪਰਿਵਾਰ ਦੇ ਲਈ ਇਹ ਬਹੁਤ ਪ੍ਰਸ਼ੰਸਾ ਅਤੇ ਗਰਵ ਦੀ ਗੱਲ ਹੈ ਕਿ ਇਸ ਕੈਂਪ ਵਿੱਚ ਐਚਐਮਵੀ ਨੂੰ ਬੈਸਟ ਸੰਸਥਾ ਦੇ ਇਨਾਮ ਨਾਲ ਨਵਾਜ਼ਿਆ ਗਿਆ। ਜੇਤੂ ਕੈਡੇਟਸ ਨੂੰ ਕਮਾਂਡਿੰਗ ਆਫਿਸਰ ਕਰਨਲ ਅਤੁਲ ਸ਼ਾਹ ਦੁਆਰਾ ਸਨਮਾਨਤ ਕੀਤਾ ਗਿਆ।