Harmanpreet Kaur, who scored not out 171 runs off 115 balls
in ICC Women World Cup Semifinals and made India won the match against 6 times
champion Australia, is a proud alumnae of Hans Raj Mahila Maha Vidyalaya. She was announced ‘Player of the Match’. Principal Prof. Dr. (Mrs.) Ajay Sareen
congratulated her and prayed to Almighty for her best performance in
finals. Harmanpreet Kaur, basically from
Moga District, took admission in HMV in 2008.
She was selected in Indian Cricket team and participated in ICC Women’s
World Cup 2009 in Australia. She was
also a member of Indian Team which participated in ICC 20-20 World Cup in
England Tour of India in 2010. India got
third position in this tournament. She
participated in India V/s West Indies ODI series in India in 2011 and India won
by 3-2. She was appointed as Vice
Captain of Indian Cricket Team for ICC World Cup 20-20 in 2012 held at Sri
Lanka. President DAV College Managing
Committee New Delhi Dr. Punam Suri, Padmashree congratulated Harmanpreet Kaur,
her parents, Principal Prof. Dr. (Mrs.) Ajay Sareen and HOD Sports Mrs.
Sudarshan Kang. He said that HMV is
proud of its daughters. Harmanpret Kaur
brought Indian Cricket and HMV on International arena with her smashing
innings. We, as HMV family, feel proud
of her. Principal Prof. Dr. (Mrs.) Ajay
Sareen congratulated Harmanpreet Kaur, her father S. Harmandar Singh and mother
Sukhjeet Kaur. She said that HMV family
is eagerly waiting for her to return back to India with World Cup Trophy. She said that HMV will welcome Harmanpreet
Kaur whole heartedly and we are on her support every time. HMV is proud of its alumnae Harmanpreet Kaur,
who made India proud at International arena. HOD Sports Deptt. Mrs. Sudarshan
Kang also congratulated Harmanpreet Kaur and said that Harmanpreet Kaur always
had big dreams. In 2008, after her
admission in HMV, under the guidance of sports department and Coach Mr. Roop
Basant, she started achieving her goals. She has played 3 World Cups till now
and her ideal is Virender Sehwag. She
made the college proud with her batting.
ਆਈ.ਸੀ.ਸੀ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਇਨਲ 'ਚ ਛੇ-ਵਾਰ ਦੀ ਚੈਂਪਿਅਨ ਆਸਟ੍ਰੇਲਿਆ ਦੇ ਖਿਲਾਫ਼ ਜਿੱਤ ਦੀ ਨਾਇਕਾ ਰਹੀ ਹਰਮਨਪ੍ਰੀਤ ਕੌਰ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀ ਵਿਦਿਆਰਥਣ ਰਹਿ ਚੁੱਕੀ ਹੈ। “ਪਲੇਅਰ ਆੱਫ ਦ ਮੈਚ” ਘੋਸ਼ਿਤ ਹੋਈ ਹਰਮਨਪ੍ਰੀਤ ਕੌਰ ਨੂੰ ਐਚ.ਐਮ.ਵੀ ਦੀ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਧਾਈ ਦਿੱਤੀ।
ਹਰਮਨਪ੍ਰੀਤ ਨੇ ਮੋਗੇ ਤੋਂ 208 ਵਿੱਚ ਆਕੇ ਐਚ.ਐਮ.ਵੀ. ਵਿੱਚ ਦਾਖਲਾ ਲਿਆ ਅਤੇ 209 ਵਿੱਚ ਉਸਦੀ ਚੌਣ ਭਾਰਤੀ ਮਹਿਲਾ ਕ੍ਰਿਕੇਟ ਟੀਮ ਵਿੱਚ ਹੋਈ ਅਤੇ ਇਸੇ ਸਾਲ ਹੀ ਮਾਰਚ 209 ਵਿੱਚ ਹੀ ਉਸਨੇ ਆਈ.ਸੀ.ਸੀ. ਵੂਮੈਨ ਵਰਲਡ ਕੱਪ ਆਸਟ੍ਰੇਲਿਆ ਵਿੱਚ ਭਾਗ ਲਿਆ ਸੀ। ਉਸਨੇ 2010 ਵਿੱਚ ਇੰਗਲੈਂਡ ਟੂਰ ਆੱਫ ਇੰਡੀਆ ਵਿੱਚ ਭਾਗ ਲਿਆ, ਇਸ ਮੁਕਾਬਲੇ ਵਿੱਚ ਟੀਮ ਇੰਡੀਆ ਤੀਜ਼ੇ ਨੰਬਰ ਤੇ ਰਹੀ। ਹਰਮਨਪ੍ਰੀਤ ਕੌਰ 2011 ਵਿੱਚ ਵੈਸਟ ਇੰਡੀਜ਼ ਦੇ ਵਿਰੁੱਧ ਖੇਡੀ ਗਈ ਵਨ-ਡੇ ਸੀਰੀਜ਼ ਵਿੱਚ ਭਾਰਤੀ ਟੀਮ ਦੀ ਖਿਡਾਰੀ ਸੀ। ਇਹ ਸੀਰੀਜ਼ ਭਾਰਤ ਨੇ 3-2 ਤੋਂ ਜਿੱਤੀ ਸੀ। 2012 ਵਿੱਚ ਹਰਮਨਪੀ੍ਰਤ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਉਪ-ਕਪਤਾਨ ਚੁਣੀ ਗਈ ਅਤੇ ਉਸਨੇ ਸ਼੍ਰੀ-ਲੰਕਾ ਵਿੱਚ ਹੋਏ ਆਈ.ਸੀ.ਸੀ. ਵਰਲਡ ਕੱਪ ਵਿੱਚ ਹਿੱਸਾ ਲਿਆ।
ਡੀ.ਏ.ਵੀ. ਮੈਨੇਜ਼ਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ, ਪਦਮਸ਼੍ਰੀ ਨੇ ਹਰਮਨਪ੍ਰੀਤ ਕੌਰ, ਉਸਦੇ ਮਾਤਾ ਪਿਤਾ, ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਸਪੋਰਟਸ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਦਰਸ਼ਨ ਕੰਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਐਚ.ਐਮ.ਵੀ ਦੀਆਂ ਕੁੜੀਆਂ ਤੇ ਨਾਜ਼ ਹੈ। ਐਚ.ਐਮ.ਵੀ ਦੀ ਬੇਟੀ ਹਰਮਨਪ੍ਰੀਤ ਨੇ ਭਾਰਤੀ ਮਹਿਲਾ ਕ੍ਰਿਕੇਟ ਤੇ ਐਚ.ਐਮ.ਵੀ ਨੂੰ ਅੰਤਰਰਾਸ਼ਟਰੀ ਪਟਲ ਤੇ ਲਿਆ ਖੜ੍ਹਾ ਕੀਤਾ ਹੈ ਜਿਸਦੇ ਲਈ ਸਾਨੂੰ ਉਸ ਤੇ ਗਰਵ ਹੈ।
ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਹਰਮਨਪ੍ਰੀਤ ਕੌਰ, ਉਸਦੇ ਪਿਤਾ ਸ. ਹਰਮੰਦਰ ਸਿੰਘ ਭੁੱਲਰ ਅਤੇ ਮਾਤਾ ਸੁਖਜੀਤ ਕੌਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹੋਏ ਕਿਹਾ ਕਿ ਐਚ.ਐਮ.ਵੀ ਪਰਿਵਾਰ ਬਹੁਤ ਉਤਸੁਕਤਾ ਨਾਲ ਹਰਮਨਪ੍ਰੀਤ ਦੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੀ ਟ੍ਰਾਫੀ ਜਿੱਤ ਕੇ ਆਉਣ ਦੇ ਇੰਤਜ਼ਾਰ ਵਿੱਚ ਹੈ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਨੇ ਭਾਰਤ ਵਾਪਸ ਪਰਤ ਆਉਣ ਤੇ ਐਚ.ਐਮ.ਵੀ ਵਿੱਚ ਉਸਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਚ.ਐਮ.ਵੀ ਹਮੇਸ਼ਾ ਹੀ ਹਰਮਨਪ੍ਰੀਤ ਦੀ ਸਪੋਰਟ ਵਿੱਚ ਖੜਾ ਹੈ ਅਤੇ ਸਾਨੂੰ ਦੇਸ਼ ਨੂੰ ਗੌਰਵ ਦਵਾਉਣ ਵਾਲੀ ਆਪਣੀ ਇਸ ਬੇਟੀ ਤੇ ਨਾਜ਼ ਹੈ।
ਐਚ.ਐਮ.ਵੀ. ਸਪੋਰਟਸ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਦਰਸ਼ਨ ਕੰਗ ਨੇ ਵੀ ਹਰਮਨਪ੍ਰੀਤ ਦੀ ਐਚ.ਐਮ.ਵੀ. ਦੀ ਪਰਫਾਰਮੇਂਸ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਰਮਨਪ੍ਰੀਤ ਸ਼ੁਰੂ ਤੋਂ ਹੀ ਵੱਡੇ ਸੁਪਨੇ ਵੇਖਦੀ ਸੀ। 208 ਵਿੱਚ ਐਚ.ਐਮ.ਵੀ. ਵਿੱਚ ਦਾਖਲਾ ਲੈਣ ਤੋਂ ਬਾਅਦ ਸਪੋਰਟਸ ਵਿਭਾਗ ਅਤੇ ਕ੍ਰਿਕੇਟ ਕੋਚ ਰੂਪ ਬਸੰਤ ਦੇ ਨਿਰਿਖਣ ਵਿੱਚ ਹਰਮਨਪ੍ਰੀਤ ਨੇ ਸਫਲਤਾ ਦੀਆਂ ਬੁਲਦਿਆਂ ਨੂੰ ਛੁਹਿਆ। ਹੁਣ ਤੱਕ ਤਿੰਨ ਵਰਲਡ ਕੱਪ ਖੇਡ ਚੁੱਕੀ ਹਰਮਨਪ੍ਰੀਤ ਕੌਰ ਆਪਣਾ ਆਦਰਸ਼ ਭਾਰਤੀ ਟੀਮ ਦੇ ਧੁਰੰਧਰ ਬੱਲੇਬਾਜ਼ ਵੀਰੇਂਦਰ ਸਹਵਾਗ ਨੂੰ ਮੰਨਦੀ ਹੈ ਅਤੇ ਉਸ ਦੀ ਤਰ੍ਹਾਂ ਧੁਰੰਧਰ ਬੱਲੇਬਾਜ਼ੀ ਕਰਕੇ ਉਸਨੇ ਅੱਜ ਦੇਸ਼ ਅਤੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।