Hans Raj Mahila
Maha Vidyayala organized Fresher Party ‘Aagaaz-2017’ to welcome the UG and PG
new comers. Program was started with the
lamp lightning ceremony. Principal
Dr.(Mrs.) Ajay Sareen lighted up the candles and gave permission to start up
the function. Mrs. Urvashi Mishra (Dean,
Student Council), Mrs. Aparna (Co-Dean, Student Council), Mrs. Binoo Gupta
(Organizer), Mrs. Savita Mahendru (Co-organizer) and Staff Secretary Mrs.
Navroop and Mrs. Saloni Sharma welcomed
madam Principal with bouquet of flowers.
Principal Prof.
Dr. (Mrs.) Ajay Sareen wished the new comer students for ther shining future
and briefed about the vision and Mission of Hansraj Mahila Mahavidyalaya. She made the students aware about the
contribution of Mahatma Hansraj Ji. She
motivated the students to be focused about their goals in life and try to
achieve the new heights. She said that
thoughts should be independent which will help in right decision making. Mrs. Urvashi Mishra, Dean Students Council
gave formal welcome to Madam Principal.
Students performed Dance, Singing, Group Dance, Bhangra and Modeling
during Aagaaz-2017. Mrs. Mamta, Mrs.
Ramnita Saini Sharda and Mrs. Veena Arora were judges of the events.
Miss Mehak was adjudged as Miss Fresher PG and Miss
Gurleen Kaur was adjudged as Miss Fresher from UG. Miss Harpreet was given the title of Miss
Stylish PG and Navneet from UG was selected for this title. Miss Charming was Jaskirat PG and Srishti
Rana UG. Miss Elegence title was given
to Miss Sajya PG and Miss Muskaan UG.
Miss Gavenpreet PG and Miss Manpreet UG were selected as Miss Punjaban,
Miss Ishani won the title of Super girl.
Respected madam Principal honoured the achievers with momentos. Vote of
thanks given by Mrs. Aparna Sharma (Co-Dean student Council) and function was
concluded with National Anthem.
ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ਦੇ ਮੁਕੱਦਸ ਵਿਹੜੇ ਵਿਚ “ਆਗਾਜ਼ 2017 - ਆਓ ਸਭ ਮਿਲ ਕੇ ਛੂਹ ਲਈਏ ਅਸਮਾਨ” ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਗਿਆਨ ਦੀ ਜ਼ੋਤ ਪ੍ਰਜਵਲਿਤ ਕਰਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ। ਸ਼੍ਰੀਮਤੀ ਨਵਰੂਪ ਕੌਰ (ਸਟਾਫ਼ ਸਕੱਤਰ), ਸ਼੍ਰੀਮਤੀ ਸਲੋਨੀ, ਸ਼੍ਰੀਮਤੀ ਬੀਨੂ ਗੁਪਤਾ, ਸ਼੍ਰੀਮਤੀ ਸਵਿਤਾ ਮਹੇਂਦਰੂ, ਸ਼੍ਰੀਮਤੀ ਉਰਵਸ਼ੀ (ਕਨਵੀਨਰ), ਸ਼੍ਰੀਮਤੀ ਅਪਰਣਾ (ਸਹਿ ਕਨਵੀਨਰ) ਨੇ ਪ੍ਰਿੰਸੀਪਲ ਮੈਡਮ ਦਾ ਫੁੱਲਾਂ ਨਾਲ ਸੁਆਗਤ ਕੀਤਾ।
ਪਿੰ੍ਰਸੀਪਲ ਮੈਡਮ ਨੇ ਫ੍ਰੈਸ਼ਰਜ਼ (ਯੂ.ਜੀ, ਪੀ.ਜੀ ਅਤੇ ਡਿਪਲੋਮਾ ਕੋਰਸ) ਵਿਦਿਆਰਥਣਾਂ ਦਾ ਸੁਆਗਤ ਕੀਤਾ। ਆਪ ਨੇ ਆਰਿਆ ਸਮਾਜ ਦਾ ਸੰਖੇਪ ਇਤਿਹਾਸ ਦੱਸਦਿਆਂ ਇਸ ਸਬੰਧੀ ਸੰਸਥਾਵਾਂ ਦਾ ਔਰਤ ਜਾਤ ਦੀ ਸਿੱਖਿਆ ਸਬੰਧੀ ਵੱਡਮੁੱਲੇ ਯੋਗਦਾਨ ਨੂੰ ਸਾਂਝਾ ਕੀਤਾ। ਆਪ ਨੇ ਵਿਦਿਆਰਥਣਾਂ ਨੂੰ ਸਕਾਰਾਤਮਕ ਸੋਚ ਧਾਰਨ ਕਰਨ, ਹਰ ਕਾਰਜ ਦੇ ਚੰਗੇ-ਮੰਦੇ ਪ੍ਰਭਾਵ ਦੀ ਪਰਖ ਕਰਕੇ ਸਹੀ ਫੈਸਲਾ ਕਰਨ ਲਈ ਪੇ੍ਰਰਿਤ ਕੀਤਾ ਤਾਂ ਜੋ ਭੱਵਿਖ ਵਿੱਚ ਸਫਲਤਾ ਪ੍ਰਾਪਤ ਕਰ ਸਕਨ। ਸਮਾਗਮ ਦੇ ਆਯੋਜਕਾਂ ਨੂੰ ਵਧਾਈ ਦੇਂਦਿਆਂ ਆਪ ਨੇ ਭੱਵਿਖ ਵਿੱਚ ਅਜਿਹੇ ਪੋ੍ਰਗਰਾਮ ਆਯੋਜਿਤ ਕਰਨ ਲਈ ਪ੍ਰੇਰਿਆ।
ਮਾਡਲਿੰਗ ਦੇ ਜੱਜ ਵਜੋਂ ਸ਼੍ਰੀਮਤੀ ਮਮਤਾ, ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਧਾ ਅਤੇ ਸ਼੍ਰੀਮਤੀ ਵੀਨਾ ਅਰੋੜਾ ਨੇ ਸੁਯੋਗ ਭੂਮਿਕਾ ਨਿਭਾਈ।
ਇਸ ਮੌਕੇ ਤੇ ਮਿਸ ਫ੍ਰੈਸ਼ਰ-2017ਕੁ. ਮਹਿਕ (ਪੀ.ਜੀ.), ਗੁਰਲੀਨ ਕੌਰ (ਯੂ.ਜੀ.), ਮਿਸ ਸਟਾਇਲਿਸ਼ ਹਰਪ੍ਰੀਤ ਕੌਰ (ਪੀ.ਜੀ), ਨਵਨੀਤ ਕੌਰ (ਯੂ.ਜੀ), ਮਿਸ ਚਾਰਮਿੰਗ ਜਸਕੀਰਤ ਕੌਰ (ਪੀ.ਜੀ), ਸ਼੍ਰਿਸ਼ਟੀ (ਯੂ.ਜੀ), ਮਿਸ ਏਲੀਗੇਂਟ ਸਾਜੀਆ (ਪੀ.ਜੀ), ਮੁਸਕਾਨ(ਯੂ.ਜੀ), ਮਿਸ ਪੰਜਾਬਣ ਗਿਆਵਨਪ੍ਰੀਤ ਕੌਰ (ਪੀ.ਜੀ), ਮਨਪ੍ਰੀਤ ਕੌਰ (ਯੂ.ਜੀ) ਵਿਦਿਆਰਥਣਾਂ ਦੀ ਤਾਜ ਦੀ ਰਸਮ ਪ੍ਰਿੰਸੀਪਲ ਮੈਡਮ, ਸ਼੍ਰੀਮਤੀ ਬੀਨੂ ਗੁਪਤਾ ਅਤੇ ਸ਼੍ਰੀਮਤੀ ਸਵਿਤਾ ਮਹੇਂਦਰੂ ਦੇ ਸਹਿਯੋਗ ਨਾਲ ਸੰਪੂਰਨ ਹੋਈ। ਵਿਦਿਆਰਥਣਾਂ ਨੇ ਨਾਚ, ਗੀਤ, ਸਕਿਟ ਆਦਿ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕਰਕੇ ਸਮਾਗਮ ਨੂੰ ਆਨੰਦਮਈ ਬਣਾਇਆ।
ਮੰਚ ਦਾ ਸੰਚਾਲਨ ਸੁਸ਼੍ਰੀ ਕਰਿਸ਼ਮਾ ਸਾਂਗਰਾ, ਕੁ. ਗੁਰਪਾਲ ਕੌਰ, ਕੁ. ਰੀਤੂ ਨੇ ਕੀਤਾ। ਸ਼੍ਰੀਮਤੀ ਅਪਰਨਾ ਨੇ ਸਮਾਗਮ 'ਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਦੇ ਅੰਤ ਸਮੇਂ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਮੈਂਬਰਾਂ ਨੇ ਵੀ ਫ੍ਰੈਸ਼ਰਜ਼ ਵਿਦਿਆਰਥਣਾਂ ਦਾ ਨਿੱਘਾ ਸੁਆਗਤ ਕਰਦਿਆਂ ਉਨ੍ਹਾਂ ਦੇ ਉਜਵਲ ਭੱਵਿਖ ਦੀ ਕਾਮਨਾ ਕੀਤੀ।