Friday, 1 September 2017

Valedictory Function of Computer Workshop for Visually Challenged at HMV


Drishti Cell for Physically Challenged of Hans Raj Mahila Maha Vidyalaya in collaboration with Saksham, Punjab organization, organized a computer workshop for visually challenged people.  The duration of the workshop was two and a half month.  17 persons participated in the workshop and got training in computers.  During the Valedictory Function, social activist Mrs. Seema Chopra and State Convener of Viklang Camps – Bharat VikasParishad, Mr. Rajiv Jain and his wife were present.  Principal Prof. Dr. (Mrs.) Ajay Sareen welcomed the guests.  She said that this workshop is our contribution towards community service.  It is the need of the hour.  On this occasion, 15 persons were given HCL sponsored Laptops at subsidized rates.  General Secretary of Saksham Punjab Mrs. DeepikaSagar explained the relevance of computer training for visually challenged.  Coordinator Dr. PremSagar gave vote of thanks.  Incharge Drishti Cell Dr. AshmeenKaur conducted the stage.
ਹੰਸਰਾਜ ਮਹਿਲਾ ਮਹਾਂਵਿਦਿਆਲਿਆ ਦੇ ਦ੍ਰਿਸ਼ਟੀ ਸੈਲ ਫਾਰ ਫਿਜ਼ਿਕਲੀ ਚੈਲੇਂਜ਼ਡ ਪਰਸਨ ਦੁਆਰਾ ਸਕਸ਼ਰ ਪੰਜਾਬ ਦੇ ਸਹਿਯੋਗ ਨਾਲ ਵਿਜ਼ੁਅਲੀ ਚੈਲੇਂਜ਼ਡ ਵਿਦਿਆਰਥੀਆਂ ਦੇ ਲਈ ਕਪਿਊਟਰ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ ਜਿਸਦੀ ਸੀਮਾ ਢਾਈ ਮਹੀਨੇ ਸੀ। ਇਸ ਵਰਕਸ਼ਾਪ ਵਿੱਚ 17 ਲੋਕਾਂ ਨੇ ਭਾਗ ਲਿਆ ਅਤੇ ਢਾਈ ਮਹੀਨੇ ਟ੍ਰੇਨਿੰਗ ਪ੍ਰਾਪਤ ਕੀਤੀ। ਵਰਕਸ਼ਾਪ ਦੇ ਸਮਾਪਨ ਸਮਾਰੋਹ ਵਿੱਚ ਸਮਾਜਿਕ ਕਾਰਜਕਰਤਾ ਸ਼੍ਰੀਮਤੀ ਸੀਮਾ ਚੋਪੜਾ ਅਤੇ ਵਿਕਲਾਂਗ ਕੈਂਪਸ, ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਕਨਵੀਨਰ ਰਾਜੀਵ ਜੈਨ ਮੌਜੂਦ ਸਨ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੈ ਸਰੀਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਵਰਕਸ਼ਾਪ ਕਮਯੂਨਿਟੀ ਸਰਵਿਸ ਵਿੱਚ ਪਾਇਆ ਯੋਗਦਾਨ ਹੈ। ਇਨ੍ਹਾਂ ਲੋਕਾਂ ਨੂੰ ਸਿਖਲਾਈ ਦੇਣਾ ਸਮੇਂ ਦੀ ਮੰਗ ਹੈ।ਇਸ ਮੌਕੇ ਤੇ 15 ਵਿਜ਼ੁਅਲੀ ਚੈਲੇਂਜ਼ਡ ਲੋਕਾਂ ਨੂੰ ਸਬਸੀਡਾਇਜ਼ਡ ਕੀਮਤ ਤੇ ਐਚਸੀਐਲ ਕੰਪਨੀ ਦੇ ਸਹਿਯੋਗ ਨਾਲ ਲੈਪਟਾੱਪ ਉਪੱਲਬਧ ਕਰਵਾਏ ਗਏ। ਸਕਸ਼ਮ, ਪੰਜਾਬ ਸੰਸਥਾ ਦੀ ਜਨਰਲ ਸਚਿਵ ਦੀਪਿਕਾ ਸਾਗਰ ਨੇ ਵਿਜ਼ੁਅਲੀ ਚੈਲੇਂਜ਼ਡ ਲੋਕਾਂ ਦੇ ਲਈ ਕਪਿਊਟਰ ਸਿਖਲਾਈ ਦੀ ਮਹਤੱਤਾ ਦੇ ਬਾਰੇ ਦੱਸਿਆ। ਕੋਆਰਡੀਨੇਟਰ ਡਾ. ਪ੍ਰੇਮ ਸਾਗਰ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦ੍ਰਿਸ਼ਟੀ ਸੈਲ ਇੰਚਾਰਜ਼ ਡਾ. ਆਸ਼ਮੀਨ ਕੌਰ ਨੇ ਕੀਤਾ।