The Youth Red
Cross Society of Hans Raj Mahila Maha Vidyalaya organized an awareness seminar
for students on Prevention of
Dengue/Malaria and Chikungunya in collaboration with Civil Hospital,
Jalandhar. Principal Prof. Dr. (Mrs.)
Ajay Sareen welcomed S. Raghubir Singh Randhawa, Civil Surgeon, Jalandhar and
his medical associates. Dr. Randhawa stressed
on the need of maintain proper hygiene, cleanliness of surroundings and healthy
diet. He suggested teachers and students
to spread awareness about the disease among the public. The district epidemiologist Dr. Satish Kumar
explained about the preventive measures to be taken for dengue. He told that there should not be any stagnant
water in coolers, waste tyres and pots etc.
Dr. Preet Kawal also shared his views about prevention of Swine
flu. It was an educative seminar in
which all the participants showed their keen interest. Mrs. Deepshikha, Incharge Red Cross Society
thanked the team of doctors for sharing the valuable information. Dr. Aarti Sharma and Dr. Santosh Khanna were
also present.
ਹੰਸਰਾਜ ਮਹਿਲਾ ਮਹਾਂਵਿਦਿਆਲਿਆ ਵਿਖੇ ਯੂਥ ਰੇਡ ਕ੍ਰਾਸ ਸੋਸਾਇਟੀ ਦੁਆਰਾ ਸਿਵਿਲ ਹਸਪਤਾਲ ਦੇ ਸਹਿਯੋਗ ਨਾਲ ਵਿਦਿਆਰਥਣਾਂ ਲਈ ਡੇਂਗੂ/ਮਲੇਰਿਆ ਅਤੇ ਚਿਕਨਗੁਨਿਆ ਤੋਂ ਬਚਾਓ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੈ ਸਰੀਨ ਨੇ ਸ. ਰਘੁਵੀਰ ਸਿੰਘ ਰੰਧਾਵਾ (ਸਿਵਿਲ ਸਰਜਨ, ਜਲੰਧਰ) ਅਤੇ ਉਨ੍ਹਾਂ ਦੇ ਸਹਿ-ਚਿਕਿਤਸਕ ਮੈਂਬਰਾਂ ਦਾ ਸੁਆਗਤ ਕੀਤਾ।
ਡਾ. ਰੰਧਾਵਾ ਨੇ ਪੂਰੀ ਸਵੱਛਤਾ, ਆਲੇ-ਦੁਆਲੇ ਦੀ ਸਫ਼ਾਈ ਅਤੇ ਸੰਤੁਲਿਤ ਆਹਾਰ ਤੇ ਧਿਆਨ ਦੇਣ ਦੀ ਗੱਲ ਕੀਤੀ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਇਸ ਬਿਮਾਰੀ ਦੇ ਪ੍ਰਤਿ ਜਾਗਰੂਕ ਕੀਤਾ। ਡਾ. ਸਤੀਸ਼ ਕੁਮਾਰ (ਜ਼ਿਲ੍ਹਾ ਮਹਾਮਾਰੀ ਮਾਹਰ) ਨੇ ਡੇਂਗੂ ਤੋਂ ਬਚਾਓ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕੂਲਰ ਵਿੱਚ, ਟਾਇਰ ਅਤੇ ਪਾੱਟਸ ਵਿੱਚ ਖੜ੍ਹੇ ਪਾਣੀ ਨੂੰ ਬਿਮਾਰੀ ਦਾ ਮੁੱਖ ਕਾਰਨ ਦੱਸਿਆ। ਡਾ. ਪ੍ਰੀਤ ਕਮਲ ਨੇ ਸਵਾਇਨ ਫਲੂ ਵਰਗੀਆਂ ਮਹਾਮਾਰੀ ਸੰਬਧਿਤ ਆਪਣੇ ਵਿਚਾਰ ਪ੍ਰਗਟ ਕੀਤੇ। ਇਹ ਇਕ ਸਿੱਖਿਆਦਾਇਕ ਸੈਮੀਨਾਰ ਸੀ ਜਿਸ ਵਿੱਚ ਸਾਰੇ ਭਾਗੀਦਾਰਾਂ ਨੇ ਆਪਣੀ ਦਿਲਚਸਪੀ ਦਿਖਾਈ। ਸ਼੍ਰੀਮਤੀ ਦੀਪਸ਼ਿਖਾ (ਮੁਖੀ, ਰੈਡ ਕ੍ਰਾਸ ਸੋਸਾਇਟੀ) ਨੇ ਡਾਕਟਰਾਂ ਦੁਆਰਾ ਦਿੱਤੀ ਗਈ ਅਨਮੋਲ ਜਾਣਕਾਰੀ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਆਰਤੀ ਸ਼ਰਮਾ ਅਤੇ ਡਾ. ਸੰਤੋਸ਼ ਖੰਨਾ ਮੌਜੂਦ ਸਨ।