Hans
Raj Mahila Maha Vidyalaya organized a lecture on Diet and Cancer Prevention in the series of Faculty Enrichment Programme under the able guidance of Principal
Prof. Dr. (Mrs.) Ajay Sareen. The
resource person was Dr. Anjana Bhatia, Asstt. Prof. in Botany. Dean Academics Dr. Kanwaldeep Kaur welcomed
her. Dr. Anjana Bhatia talked about how
cancer has become very common these days.
The graph of cancer is on the rise despite huge progress made by the
field of science. Even though mortality
with cancer has decreased but incidence of cancer is continuously
increasing. It is high time that we
understood that cancer is a lifestyle related disease and many factors like our
diet, habits, environment and our genes play an important role in occurrence of
cancer and related diseases. She said
that however certain foods have the ability bestowed upon them by nature to
prevent cancer. We need to continuously
take in such preventive foods. Such
foods include turmeric or Haldi which is the golden spice. Green tea also has been proven by research to
prevent cancer. Other preventive foods
include berries like strawberry, leh berry, raspberry, etc. Red Wine and Red Tomatoes are also cancer
preventive. She said that maximum effort
should be done to consume pesticide free diet because pesticides like DDT can
cause cancer. Dean Academics Dr.
Kanwaldeep Kaur thanked her.
ਹੰਸਰਾਜ ਮਹਿਲਾ ਮਹਾਂਵਿਦਿਆਲਾ ਦੇ ਫੈਕਲਟੀ ਅੇਨਰਿਚਮੇਂਟ ਪ੍ਰੋਗਰਾਮ ਤੇ ਤਹਿਤ ਡਾਈਟ ਅਤੇ ਕੈਂਸਰ ਦੀ ਰੋਕਥਾਮ ਵਿਸ਼ੇ ਤੇ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਬਤੌਰ ਰਿਸੋਰਸ ਪਰਸਨ ਡਾ. ਅੰਜਨਾ ਭਾਟੀਆ ਸਨ। ਡੀਨ ਅਕਾਦਮਿਕ ਡਾ. ਕੰਵਲਦੀਪ ਨੇ ਉਹਨਾਂ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਡਾ. ਅੰਜਨਾ ਨੇ ਦੱਸਿਆ ਕਿ ਕਿਸ ਤਰਾਂ ਕੈਂਸਰ ਇਕ ਆਮ ਬੀਮਾਰੀ ਬਣ ਚੁਕੀ ਹੈ। ਕੈਂਸਰ ਦਾ ਗ੍ਰਾਫ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਚਾਹੇ ਸਾਇੰਸ ਨੇ ਆਪਣੇ ਖੇਤਰ ਵਿੱਚ ਕਾਫੀ ਤਰੱਕੀ ਕਰ ਲਈ ਹੈ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ ਪਰ ਕੈਂਸਰ ਦਾ ਪ੍ਰਭਾਵ ਵੱਧਦਾ ਹੀ ਜਾ ਰਿਹਾ ਹੈ। ਸਾਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੈਂਸਰ ਲਾਈਫ ਸਟਾਇਲ ਦੇ ਨਾਲ ਜੁੜੀ ਬੀਮਾਰੀ ਹੈ ਅਤੇ ਕੈਂਸਰ ਹੋਣ ਵਿੱਚ ਬਹੁਤ ਕਾਰਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਜਿਹਨਾਂ ਵਿੱਚ ਸਾਡੀ ਖਾਣ ਪੀਣ ਦੀਆਂ ਆਦਤਾਂ, ਵਾਤਾਵਰਨ ਅਤੇ ਸਾਡੇ ਜੀਂਸ ਸ਼ਾਮਲ ਹੁੰਦੇ ਹਨ।ਉਹਨਾਂ ਕਿਹਾ ਕਿ ਪ੍ਰਕਿਰਤੀ ਨੇ ਬਹੁਤ ਸਾਰੀਆਂ ਖਾਣ ਲਈ ਚੀਜ਼ਾਂ ਵਿੱਚ ਕੈਂਸਰ ਤੋਂ ਬਚਣ ਦੀ ਸ਼ਕਤੀ ਪ੍ਰਦਾਨ ਕੀਤੀ ਹੋਈ ਹੈ। ਸਾਨੂੰ ਇਹਨਾਂ ਦਾ ਸੇਵਨ ਲਗਾਤਾਰ ਕਰਨਾ ਚਾਹੀਦਾ ਹੈ ਜਿਹਨਾਂ ਵਿੱਚ ਹਲਦੀ ਸ਼ਾਮਲ ਹੈ ਜਿਸਨੂੰ ਸੁਨਹਰੀ ਮਸਾਲਾ ਵੀ ਕਿਹਾ ਜਾਂਦਾ ਹੈ। ਹੋਰ ਚੀਜ਼ਾਂ ਬੈਰੀਜ਼ ਜਿਵੇਂ ਸਟਰਾਬਰੀ, ਲੇਹ ਬੈਰੀ, ਰਾਸਪਬੈਰੀ ਆਦਿ ਸ਼ਾਮਲ ਹਨ। ਰੇਡ ਵਾਈਨ ਅਤੇ ਰੈਡ ਟਮਾਟਰ ਵਿੱਚ ਵੀ ਕੈਂਸਰ ਤੋਂ ਬਚਣ ਵਾਲੇ ਤੱਤ ਮੌਜੂਦ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਕੀਟਨਾਸ਼ਕ ਮੁਕਤ ਭੋਜਨ ਖਾਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਕਿਉਂਕਿ ਕੀਟਨਾਸ਼ਕੋਂ ਜਿਵੇਂ ਡੀਡੀਟੀ ਤੋਂ ਕੈਂਸਰ ਹੁੰਦਾ ਹੈ। ਡੀਨ ਅਕਾਦਮਿਕ ਡਾ. ਕੰਵਲਦੀਪ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ।