The
students of Hans Raj Mahila Maha Vidyalaya participated in the competitions
organized by Punjabi  Sahitya  Academy ,
Ludhiana Punjabi  Sahitya 
Academy  in which students of
affiliated colleges of Panjab  University , Punjabi 
University  and GNDU participated at Ludhiana 
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੇ ਸਬੰਧ ਵਿੱਚ ਪੰਜਾਬੀ ਸਾਹਿਤ ਅਕਾਦਮੀ «ਧਿਆਣਾ ਵਿਖੇ ਕਰਵਾਏ ਗਏ ਵੱਖ-ਵੱਖ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਮਾਰਗ ਦਰਸ਼ਨ ਅਤੇ ਮੁਖੀ ਪੰਜਾਬੀ ਵਿਭਾਗ ਸੀਮਤੀ ਕਵਲਜੀਤ ਕੌਰ ਦੀ ਅਗਵਾਈ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨ ਲੋਕ ਗੀਤ, ਕਾਵਿ ਸਿਰਜਣਾ, ਕਹਾਣੀ ਸਿਰਜਣਾ, ਪਸ਼ਨੋਤਰੀ ਮੁਕਾਬਲੇ, ਅਖਾਣ ਮੁਹਾਵਰਿਆਂ ਭਰਪੂਰ ਵਾਰਤਾਲਾਪ ਮੁਕਾਬਲੇ, ਕਾਵਿ ਉਚਾਰਨ ਮੁਕਾਬਲੇ, ਪੋਸਟਰ ਮੁਕਾਬਲੇ ਵਿੱਚ ਭਾਗ ਲਿਆ।  ਜਿਹਨਾਂ ਵਿਚੋਂ ਲੋਕ ਗੀਤ ਪੇਸ਼ ਕਰਨ ਵਾਲੀ ਗੁਰਕੰਵਲ ਭਾਰਤੀ ਨੇ ਪਹਿਲਾ, ਕਹਾਣੀ ਲੇਖਨ ਵਿੱਚ ਕੁਮਾਰੀ ਨਿਸ਼ੀ ਨੇ ਦੂਜਾ ਸਥਾਨ, ਅਖਾਣ ਮੁਹਾਵਰੇ ਵਾਰਤਾਲਾਪ ਵਿੱਚ ਨਵਦੀਪ ਕੌਰ ਤੇ ਰਮਨਦੀਪ ਕੌਰ ਨੇ ਤੀਜਾ ਅਤੇ ਪੋਸਟਰ ਮੇਕਿੰਗ 'ਚ ਗੁਰਪੀਤ ਕੌਰ ਨੇ ਹੌਂਸਲਾ ਵਧਾਊ ਇਨਾਮ ਹਾਸਿਲ ਕੀਤੇ।  ਇਹਨਾਂ ਵਿਦਿਆਰਥਣਾਂ ਨੂੰਪਿੰਸੀਪਲ ਮੈਡਮ ਨੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।  ਇਹ ਵਰਨਣਯੋਗ ਹੈ ਕਿ ਇਹ ਮੁਕਾਬਲਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਹਰ ਸਾਲ 21 ਫਰਵਰੀ ਨੂੰਰਾਜ ਪੱਧਰ ਤੇ ਮਨਾਇਆ ਜਾਂਦਾ ਹੈ ਅਤੇ ਇਸ ਵਿਚ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ। ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਸੀਮਤੀ ਕੁਲਜੀਤ ਕੌਰ ਨੇ ਵੀ ਵਿਦਿਆਰਥਣਾਂ ਨੂੰਮੁਬਾਰਕਬਾਦ ਦਿੱਤੀ।

