Tuesday, 20 November 2018

Two Day Education Fair Kicks off at HMV -Justice Retd N.K. Sud pays a visit at Job Fair


The Career Counselling Cell of Hans Raj Mahila Maha Vidyalaya, Jalandhar organized a 2-day Education Fair under the able guidance of Prof. Dr. (Mrs.) Ajay Sareen.  The honourable Justice (Retd.) Sh. N.K. Sud, Vice President, DAV College Managing Committee and Chairman Local Committee were given greetings by Co-ordinator HMV Collegiate Sr. Sec. School Mrs. Meenakshi Syal and Incharge Career Counselling Cell Dr. (Mrs.) Seema Khanna.  The education fair was inaugurated by Justice (Retd.) Sh. N.K. Sud.  Speaking at the inauguration Justice (Retd.) Sh.N.K. Sud said that the HMV Education Fair-2019 organized by Career Counselling Cell was one of the best initiatives by the college.  He said this was the best plan for the students to clear the doubts about various courses.  Different departments together on a single platform to provide information about various courses to the students, said Co-ordinator Mrs. Meenakshi Syal. Dr. (Mrs.) Seema Khanna, Incharge, Career Counselling Cell said the main aim of the fair is to aware the students about the various courses offered by the institution.  The fair provided the students an opportunity to explore a variety of options.  Principal Prof. Dr. (Mrs.) Ajay Sareen appreciated the efforts of Career Counselling Cell for organizing well planned education fair. She further said, the whole purpose of the fair is to give a platform to the students so that they can blossom as per their talent and skills.  On this occasion, the faculty members of Arts, Science, Commerce, Computer Science, Performing Arts and Skilled courses were also present.

ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਕਰਿਅਰ ਕਾਉਂਸਲਿੰਗ ਸੈੱਲ ਦੁਆਰਾ ਦੋ ਰੋਜ਼ਾ ਏਜੁਕੇਸ਼ਨ ਫੇਯਰ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਕੀਤਾ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਵਜੋਂ ਸਾਬਕਾ ਜਸਟਿਸ ਸ਼੍ਰੀ ਐਨ.ਕੇ. ਸੂਦ (ਚੇਯਰਮੈਨ ਲੋਕਲ ਕਮੇਟੀ) ਮੌਜੂਦ ਹੋਏ। ਉਨ੍ਹਾਂ ਦਾ ਸੁਆਗਤ ਐਚ.ਐਮ.ਵੀ ਕਾਲਜੀਏਟ ਸਕੂਲ ਦੀ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਅਤੇ ਕਰਿਅਰ ਕਾਉਂਸਲਿੰਗ ਦੀ ਇੰਚਾਰਜ਼ ਡਾ. ਸੀਮਾ ਖੰਨਾ ਨੇ ਕੀਤਾ। ਇਸ ਫੇਯਰ ਦਾ ਉਦਘਾਟਨ ਸ਼੍ਰੀ ਸੂਦ ਨੇ ਕੀਤਾ। ਉਨ੍ਹਾਂ ਨੇ ਇਸ ਸੈਲ ਦੀ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵੱਖ-ਵੱਖ ਕੋਰਸਾਂ ਦੇ ਪ੍ਰਤਿ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਦੇ ਲਈ ਏਜੁਕੇਸ਼ਨ ਫੇਯਰ ਚੰਗਾ ਜਰਿਆ ਹੈ। ਇਸ ਨਾਲ ਨਾ ਸਿਰਫ ਵਿਦਿਆਰਥੀ ਟ੍ਰੇਡਿਸ਼ਨਲ ਕੋਰਸ ਸਗੋਂ ਨਵੇਂ ਸਕਿਲਡ ਕੋਰਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਭੱਵਿਖ ਦਾ ਫੈਂਸਲਾ ਕਰ ਸਕਦੇ ਹਨ। ਸ਼੍ਰੀਮਤੀ ਸਿਆਲ ਨੇ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਕਾਲਜ ਵਜੋਂ ਵਿਭਿੰਨ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦੀ ਜਾਣਕਾਰੀ ਇਸ ਫੇਯਰ 'ਚ ਉਪਲਬਧ ਕਰਾਈ ਗਈ। ਡਾ. ਖੰਨਾ ਨੇ ਕਿਹਾ ਕਿ ਵਿਦਿਆਰਥਣਾਂ ਨੇ ਨਾ ਸਿਰਫ ਇਸ ਵਿੱਚ ਹਿੱਸਾ ਲਿਆ ਸਗੋਂ ਪੜਾਈ ਅਤੇ ਕਰਿਅਰ ਨੂੰ ਲੈ ਕੇ ਦਿਮਾਗ 'ਚ ਚੱਲ ਰਹੇ ਕੰਨਫਯੂਜਨ ਵੀ ਦੂਰ ਕੀਤੇ। ਹਰ ਵਿਭਾਗ ਨੇ ਇਸ ਫੇਯਰ 'ਚ ਸਟਾਲ ਲਗਾਏ ਅਤੇ ਵਿਦਿਆਰਥਣਾਂ ਦੀ ਹਰ ਸੱਮਸਿਆ ਦਾ ਸਮਾਧਾਨ ਕੀਤਾ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਸੁਨੋ ਸਭ ਦੀ ਅਤੇ ਕਰੋ ਆਪਣੇ ਮਨ ਦੀ। ਕੁਝ ਇਸ ਤਰ੍ਹਾਂ ਦਾ ਕੰਮ ਕਰੋ ਕਿ ਤੁਹਾਡੇ ਮਾਤਾ-ਪਿਤਾ ਨੂੰ ਮਾਨ ਮਹਿਸੂਸ ਹੋਵੇ। ਉਨ੍ਹਾਂ ਕਿਹਾ ਕਿ ਐਚ.ਐਮ.ਵੀ ਕਾਲਜ ਹਮੇਸ਼ਾ ਨਾਰੀ ਸਸ਼ਕਤੀਕਰਨ ਦੇ ਲਈ ਕਾਰਜ਼ਸ਼ੀਲ ਹੈ ਅਤੇ ਵਿਦਿਆਰਥਣਾਂ ਨੂੰ ਸਿਰਫ ਪੜਾਈ ਨਹੀਂ ਸਗੋਂ ਆਲ ਰਾਉਂਡਰ ਬਣਾਉਣਾ ਵੀ ਸਾਡਾ ਮਕਸਦ ਹੈ। ਇਸ ਮੌਕੇ ਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੈਂਬਰ ਮੌਜੂਦ ਸਨ।