An
International Workshop on Syntheses of
Literature was organized at Hans Raj Mahila Maha Vidyalaya by the
Departments of Hindi, Punjabi and English under the motivation and vibrant
directions of Principal Prof. Dr.
(Mrs.) Ajay Sareen. Principal Dr.
Sareen, Mrs. Navroop and Mrs. Mamta welcomed Mrs. Kusum Sharma, the Presiding
Guest with a planter and a phulkari.
Guest of Honour Mrs. Rita Sekhon was also presented with a planter and a
phulkari. The resource person, Mrs.
Sushma Malhotra, Retd. Asstt. Principal, New
York City , United States
was also gifted a planter and phulkari by Principal Dr. Sareen and Dr. Ramnita
Saini Sharda. Mr. Ved Vyas Malhotra and
Dr. Sarabjit Kaur Sohal, President
Punjabi Sahit
Academy were accorded a
warm welcome with planter and gifts. The
workshop initiated with the lighting of lamp followed by the recital of DAV
Anthem. Introducing the concept note,
Mrs. Mamta, HOD English highlighted the conjugation of cultures and languages
into world literatures.
Principal Prof. Dr. (Mrs.) Ajay
Sareen welcomed all the guests and the members of Senior Citizen Club who
attended a 7-day Computer Workshop at HMV.
Elaborating the concept of workshop, she said that literature is the
expression of feelings and thus not restricted to language boundaries. She introduced Mrs. Kusum Sharma as a
globally acknowledged citizen and a symbol of women empowerment. She also appreciated the efforts of the
coordinator Dr. Nidhi Bal, Mrs. Navroop and Mrs. Mamta for the workshop.
Dr. Ramnita Saini Sharda, Dean
Innovation Cell and a poetess who wakes up with a poem written on her soul
rendered a beautiful love poem.
Mrs. Sushma Malhotra felt honoured
and touched on coming to the workshop.
She spoke on ‘Hindi as one of the world languages in the United States ’. She detailed about the education system of America and
STARTALK Programme. She has formed an
Association of Indian American Educators which helps the Indian immigrants to
earn credit in the American system. She
has also published two books of poems and recited an emotional poem on love.
In the poster session Dr. Sarabjit
Kaur Sohal emphasized on the importance of literature in life. She said that literature improves and
purifies the ideas and hence develop an enlightened mind set. She also recited poems for the audience.
Mrs. Kusum Sharma expressed her
thanks to Principal Dr. Sareen and organizers for the workshop. She remarked that words possess abundance of
power thus our speech should be marked with wisdom, thought and
conviction. She called the workshop an
amalgam of three rivers.
Mrs. Kuljit Kaur extended a vote of
thanks and the workshop concluded with the National Anthem.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੁਏਟ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਭਾਗ ਦੁਆਰਾ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਅਧੀਨ “ਸਾਹਿਤ ਦਾ ਸੰਕਲਨ” ਵਿਸ਼ੇ ਉਪਰ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿਚ ਬਤੌਰ ਰਿਸੋਰਸ ਪਰਸਨ ਸ਼੍ਰੀਮਤੀ ਸੁਸ਼ਮਾ ਮਲਹੋਤਰਾ ਰਿਟਾਇਅਰਡ ਪ੍ਰਿੰਸੀਪਲ ਨਿਊ ਯੋਰਕ ਸਿਟੀ ਏਜੂਕੇਸ਼ਨ ਵਿਭਾਗ, ਯੂ.ਐਸ.ਏ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈਜੀਡੇਂਟ ਡਾ. ਸਰਬਜੀਤ ਕੌਰ ਸੋਹਲ ਇਸ ਮੌਕੇ ਹਾਜ਼ਰ ਸਨ। ਇਸ ਮੰਡਲ ਦੇ ਮਹਿਮਾਨ ਸ਼੍ਰੀਮਤੀ ਕੁਸੁਮ ਸ਼ਰਮਾ ਤੇ ਵਿਸ਼ੇਸ਼ ਮਹਿਮਾਨ ਰੀਟਾ ਸੇਖੋਂ ਸੀ। ਜਿਹਨਾਂ ਦਾ ਸਵਾਗਤ ਪ੍ਰਿੰ. ਡਾ. ਸਰੀਨ ਦੁਆਰਾ ਪਲਾਂਟਰ ਅਤੇ ਫੁਲਕਾਰੀ ਭੇਂਟ ਕਰਕੇ ਕੀਤਾ ਗਿਆ। ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ, ਵਰਕਸ਼ਾਪ ਕਨਵੀਨਰ ਸ਼੍ਰੀਮਤੀ ਨਵਰੂਪ ਕੌਰ, ਸ਼੍ਰੀਮਤੀ ਮਮਤਾ ਅਤੇ ਕੋਆਰਡੀਨੇਟਰ ਡਾ. ਨਿਧੀ ਬੱਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਦੀਪ ਪ੍ਰਜਵਲਨ ਅਤੇ ਡੀ.ਏ.ਵੀ ਗਾਨ ਨਾਲ ਵਰਕਸ਼ਾਪ ਦਾ ਆਰੰਭ ਹੋਇਆ। ਵਰਕਸ਼ਾਪ ਦਾ ਆਰੰਭਕੀ ਨੋਟ ਦਿੰਦੇ ਹੋਏ ਅੰਗਰੇਜ਼ੀ ਵਿਭਾਗ ਦੇ ਮੁਖੀ ਸ਼੍ਰੀਮਤੀ ਮਮਤਾ ਨੇ ਵਿਸ਼ਵ ਸਾਹਿਤ ਵਿਚ ਵੱਖ-ਵੱਖ ਸੰਸਕ੍ਰਿਤੀਆਂ ਦੇ ਸੁਮੇਲ ਉੱਤੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਵਰਤਮਾਨ ਵਿਚ ਸਾਹਿਤ ਦੀਆਂ ਕੋਈ ਸੀਮਾਵਾਂ ਨਹੀਂ ਹਨ ਅਤੇ ਸਾਹਿਤ ਦਾ ਸੰਕਲਨ ਕਰਨ ਦਾ ਬਹਿਤਰੀਨ ਤਰੀਕਾ ਅਨੁਵਾਦ ਹੈ। ਪ੍ਰਿ. ਡਾ. ਸਰੀਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਹਿਤ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਉੱਤਮ ਮਾਧਿਅਮ ਹੈ ਅਤੇ ਭਾਸ਼ਾਵਾਂ ਦੀਆਂ ਸੀਮਾਵਾਂ ਵਿਚ ਸਾਹਿਤ ਨੂੰ ਨਹੀਂ ਬੰਨਿਆਂ ਜਾ ਸਕਦਾ।
ਇਸ ਮੌਕੇ ਤੇ ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਣੀ ਸ਼ਾਰਧਾ ਨੇ ਸਵੈ-ਰਚਿਤ ਕਵਿਤਾ ਪੜੀ। ਸ਼੍ਰੀਮਤੀ ਸੁਸ਼ਮਾ ਮਲਹੋਤਰਾ ਨੇ ਯੂ.ਐਸ.ਏ ਵਿਚ ਬਤੌਰ ਵਿਸ਼ਵ ਭਾਸ਼ਾ ਹਿੰਦੀ ਵਿਸ਼ੇ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਅਮਰੀਕਾ ਦੀ ਸਿਖਿਆ ਪ੍ਰਣਾਲੀ ਅਤੇ ਸਟਾਰਟਾਕ ਪ੍ਰੋਗਰਾਮ ਦੇ ਬਾਰੇ ਵਿਚ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੀ ਐਸੋਸੀਏਸ਼ਨ ਦੇ ਬਾਰੇ ਵੀ ਜਾਣਕਾਰੀ ਦਿੱਤੀ। ਜੋ ਕਿ ਭਾਰਤੀ ਪਰਵਾਸੀਆਂ ਨੂੰ ਅਮੈਰੀਕਨ ਪ੍ਰਣਾਲੀ ਵਿਚ ਕਰੈਡਿਟ ਇਕੱਠਾ ਕਰਨ ਵਿਚ ਮਦਦ ਕਰਦੀ ਹੈ। ਡਾ. ਸਰਬਜੀਤ ਕੌਰ ਸੋਹਲ ਨੇ ਜੀਵਨ ਵਿਚ ਸਾਹਿਤ ਦੀ ਮਹੱਤਤਾ ਬਾਰੇ ਗੱਲ ਕਰਿਦਆਂ ਕਿਹਾ ਕਿ ਸਾਹਿਤ ਮਨੁੱਖੀ ਵਿਚਾਰਾਂ ਨੂੰ ਹੋਰ ਜ਼ਿਆਦਾ ਸ਼ੁਧ ਕਰ ਦਿੰਦਾ ਹੈ। ਉਹਨਾਂ ਨੇ ਪਾਠਕਾਂ ਨੂੰ ਕਵਿਤਾਵਾਂ ਵੀ ਸੁਣਾਈਆਂ। ਸ਼੍ਰੀਮਤੀ ਕੁਸੁਮ ਸ਼ਰਮਾ ਨੇ ਪ੍ਰਿੰ. ਡਾ. ਸਰੀਨ ਦਾ ਵਰਕਸ਼ਾਪ ਆਯੋਜਨ ਕਰਨ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਮਨੁੱਖੀ ਸ਼ਬਦਾਂ ਵਿਚ ਬਹੁਤ ਤਾਕਤ ਹੈ ਅਤੇ ਇਹਨਾਂ ਦਾ ਪ੍ਰਯੋਗ ਸੋਚ ਸਮਝ ਕੇ ਹੀ ਕਰਨਾ ਚਾਹੀਦਾ ਹੈ।
ਸ਼੍ਰੀਮਤੀ ਕੁਲਜੀਤ ਕੌਰ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ ਅਤੇ ਰਾਸ਼ਟਰੀ ਗਾਨ ਨਾਲ ਸਮਾਗਮ ਦੀ ਸਮਾਪਤੀ ਹੋਈ। ਇਸ ਸਮਾਰੋਹ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਭਾਗ ਦੇ ਸਾਰੇ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਸਨ।