Friday, 7 December 2018

World AIDS Day celebrated by Red Ribbon Club of HMV


Under the able guidance of Principal Prof. Dr. (Mrs.) Ajay Sareen World AIDS Day was celebrated by Red Ribbon Club.  Students participated in Poster Making competition regarding AIDS awareness.  They express their ideas through Slogan’s and Pictures about effect of AIDS on our body, cause and precautions of AIDS.  Around 15 students participated in this activity.  Shifali Sharma got first position, Akanksha Sharma second, Namisha was third and Kulwinder Kaur won consolation prize in this competition.  School Coordinator Mrs. Meenakshi Syal, Red Ribbon Incharge Mrs. Kuljit Kaur encouraged the participants.  Ms. Avantika was also present on this occasion.  Garima, Sakshi Kumari, Kritika, Simran Juneja, Baljit Kaur, Jashika, Basudha Blaggan, Mehak, Kanica, and Kulwinder Kaur also participated in this competition.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਰੈਡ ਰਿਬਨ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਵਰਲਡ ਏਡਜ਼ ਡੇਅ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਏਡਜ਼ ਸਬੰਧੀ ਚੇਤਨਾ ਪੈਦਾ ਕਰਨ ਲਈ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਰਾਂਹੀ ਵਿਦਿਆਰਥਣਾਂ ਨੇ ਏਡਜ਼ ਦੀ ਬੀਮਾਰੀ ਦੇ ਘਾਤਕ ਪ੍ਰਭਾਵ, ਏਡਜ਼ ਦੇ ਕਾਰਨ, ਲੱਛਣ ਅਤੇ ਸਾਵਧਾਨੀਆਂ ਨੂੰ ਦਰਸਾਉਂਦੇ ਪੋਸਟਰ ਬਣਾਏ। ਇਸ ਮੁਕਾਬਲੇ ਵਿੱਚ 15 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ। ਜਿਹਨਾਂ ਵਿਚੋਂ ਸ਼ਿਫਾਲੀ ਸ਼ਰਮਾ ਨੇ ਪਹਿਲਾ, ਅਕਾਂਕਸ਼ਾ ਸ਼ਰਮਾ ਨੇ ਦੂਸਰਾ, ਨਵਿਸ਼ਾ ਨੇ ਤੀਸਰਾ ਅਤੇ ਕੁਲਵਿੰਦਰ ਕੌਰ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤੇ। ਇਸ ਮੌਕੇ ਰੈਡ ਰਿਬਨ ਇੰਚਾਰਜ ਕੁਲਜੀਤ ਕੌਰ ਅਤੇ ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਵਿਦਿਆਰਥਣਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ। ਇਸ ਮੌਕੇ ਤੇ ਸੁਸ਼੍ਰੀ ਅਵੰਤਿਕਾ ਵੀ ਹਾਜ਼ਰ ਸਨ। ਇਸ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਗਰਿਮਾ, ਸਾਕਸ਼ੀ ਕੁਮਾਰੀ, ਕ੍ਰਿਤਿਕਾ, ਸਿਮਰਨ, ਬਲਜੀਤ ਕੌਰ, ਜਸ਼ਿਕਾ, ਮਹਿਕ, ਕਨਿਕਾ ਅਤੇ ਕੁਲਵਿੰਦਰ ਕੌਰ ਨੇ ਵੀ ਭਾਗ ਲਿਆ।