Monday, 28 January 2019

Ru-Ba-Ru at HMV


The PG Department of Punjabi of Hans Raj Mahila Maha Vidyalaya organized Ru-Ba-Ru dedicated to 550th anniversary of Guru Nanak Dev Ji under the able guidance of Principal Prof. Dr.(Mrs.) Ajay Sareen.  The resource person was eminent poet ‘Dalvir Singh Nijjar’ from California.  Principal Prof. Dr. (Mrs.) Ajay Sareen and Head of Punjabi department Mrs. Navroop Kaur welcomed him.  The programme started with lighting the lamp and DAV Gaan.  Mrs. Navroop Kaur gave welcome note.  Dr. Sandeep Kaur told about his achievements through a power point presentation.  Mr. Parduman from Music department presented a Gazal written by Mr. Nijjar. 
Mr. Dalvir Singh Nijjar shared his views about the life style of America.  He enlightened the students about women rights and encouraged them to face the challenges of life with full strength.  The students had an interactive session with him also.  Stage was conducted by Mrs. Kuljeet Kaur and Mrs. Satinder Kaur gave vote of thanks.  On this occasion, Mrs. Veena Arora, Mrs. Poonam Sharma, Mrs. Jawinder Kaur, Ms. Harmanpreet Kaur, Ms. Manpreet Kaur, Dr. Harpreet Kaur, Dr. Sandeep Kaur and Ms. Prabhjot Kaur were also present.


ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਮੁਕੱਦਸ ਵਿਹੜੇ ਵਿਚ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ ਪਿੰ੍ਰਸੀਪਲ ਸ਼੍ਰੀਮਤੀ ਡਾ. ਅਜੇ ਸਰੀਨ ਜੀ ਦੀ ਯੋਗ ਅਗਵਾਈ ਵਿਚ ਗੁਰੂੁ ਨਾਨਕ ਦੇਵ ਜੀ ਦੀ 550 ਵਰ੍ਹੇ ਗੰਢ ਨੂੰ ਸਮਰਪਿਤ ‘ਰੂ-ਬ-ਰੂ’ ਸਮਾਗਮ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪਰਵਾਸੀ ਕਵੀ ‘ਦਲਵੀਰ ਸਿੰਘ ਨਿੱਜਰ’(ਕੈਲੇਫੋਰਨੀਆ) ਨੇ ਸ਼ਿਰਕਤ ਕੀਤੀ।ਸਮਾਗਮ ਦਾ ਆਗਾਜ਼ ਗਿਆਨ ਜੋਤੀ ਜਗਾ ਕੇ ਅਤੇ ਡੀ.ਏ.ਵੀ ਗਾਨ ਨਾਲ ਕੀਤਾ ਗਿਆ। 
 ਮੈਡਮ ਪ੍ਰਿੰਸੀਪਲ ਦੁਆਰਾ ਸ਼੍ਰੀ ਨਿੱਜਰ ਨੂੰ ਵਿਸ਼ੇਸ ਸਨਮਾਨ ਨਾਲ ਨਿਵਾਜ਼ਿਆ ਗਿਆ, ਮੁਖੀ ਪੰਜਾਬੀ ਵਿਭਾਗ ਸ਼੍ਰੀਮਤੀ ਨਵਰੂਪ ਕੌਰ ਜੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਨਾਲ ਹੀ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਨੇ ਸ਼੍ਰੀ ਨਿੱਜਰ ਨੂੰ ਪਲਾਂਟਰ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਪ੍ਰੋ:(ਡਾ.) ਸੰਦੀਪ ਕੌਰ ਨੇ ਪੀ.ਪੀ.ਟੀ ਦੀ ਪੇਸ਼ਕਾਰੀ ਰਾਹੀਂ ਲੇਖਕ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਰਚਨਾਵਾਂ ਬਾਰੇ ਜਾਣੂੰ ਕਰਵਾਇਆ।ਇਸ ਉਪਰੰਤ ਲੇਖਕ ਦੇ ਸਨਮੁੱਖ ਉਹਨਾਂ ਦੀਆ ਕਵਿਤਾਵਾਂ ਦਾ ਉਚਾਰਨ ਕੀਤਾ ਅਤੇ ਸੰਗੀਤ ਵਿਭਾਗ ਦੇ ਪ੍ਰੋ. ਪ੍ਰਦਯੂਮਨ ਨੇ ਉਹਨਾਂ ਦੀ ਲਿਖੀ ਗਜ਼ਲ ਗਾ ਕੇ ਸਭ ਦਾ ਮਨ ਮੋਹ ਲਿਆ। 
ਸ਼੍ਰੀ ਨਿੱਜਰ ਨੇ ਆਪਣੇ ਵਿਚਾਰਾਂ ਨੂੰ ਸਾਝਿਆਂ ਕਰਦੇ ਹੋਏ ਅਮਰੀਕਾ ਦੀ ਜੀਵਨ ਸ਼ੈਲੀ ਤੇ ਚਾਨਣਾ ਪਾਇਆ।ਉਹਨਾਂ ਨੇ ਵਿਦਿਆਰਥਣਾਂ ਨੂੰ ਨਾਰੀ ਦੇ ਹੱਕਾਂ ਪ੍ਰਤੀ ਜਾਗਰੂਕ ਕਰਵਾਇਆ ਅਤੇ ਭਵਿੱਖ ਵਿਚ ਹਰ ਮੁਸ਼ਕਿਲ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਆ। ਇਸੇ ਦੌਰਾਨ ਵਿਦਿਆਰਥਣਾਂ ਨੇ ਸੁਆਲ ਜੁਆਬ ਨਾਲ ਆਪਣੇ ਪ੍ਰਦੇਸ ਪ੍ਰਤੀ ਸ਼ਕਿਆਂ ਨੂੰ ਦੂਰ ਕੀਤਾ।ਮੰਚ ਦਾ ਸੰਚਾਲਨ ਪ੍ਰੋ. ਕੁਲਜੀਤ ਕੌਰ ਜੀ ਨੇ ਕੀਤਾ ਅਤੇ ਪ੍ਰੋ ਸਤਿੰਦਰ ਕੌਰ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਵਿਸ਼ੇਸ਼ ਮੌਕੇ ਤੇ ਪੰਜਾਬੀ ਵਿਭਾਗ ਦੇ ਪ੍ਰੋ.ਵੀਨਾ ਅਰੋੜਾ,ਪ੍ਰੋ ਪੂਨਮ ਸ਼ਰਮਾ, ਪ੍ਰੋ ਜਸਵਿੰਦਰ ਕੌਰ, ਪ੍ਰੋ. ਹਰਮਨਪ੍ਰੀਤ ਕੌਰ ਪ੍ਰੋ. ਮਨਪ੍ਰੀਤ ਕੌਰ ਪ੍ਰੋ.(ਡਾ). ਹਰਪ੍ਰੀਤ ਕੌਰ, ਪ੍ਰੋ.(ਡਾ.) ਸੰਦੀਪ ਕੌਰ ਅਤੇ ਪ੍ਰੋ.ਪ੍ਰਭਜੋਤ ਕੌਰ ਵੀ ਹਾਜ਼ਰ ਸਨ।