Thursday, 14 February 2019

Achievers’ Day 2019 in HMV Collegiate School

To acknowledge the efforts of the students and to give a pat on their back to continue their quest for excellence, Achievers’ Day 2019 was organized in HMV Collegiate Sr. Sec. School under the virtuoso guidance of Principal Prof. Dr. (Mrs.) Ajay Sareen.  The event commenced with an invocation to the Almighty by kindling the lamp of knowledge and wisdom.  The Principal Dr. Sareen and school coordinator Mrs. Meenakshi Syal extended green welcome to the chief guest, Sh. Paramvir Singh, IAS, SDM Jalandhar, the guest of honour Sh. N.K. Sharma, DM, LIC, Sh. SUshil Kapoor, ADM, LIC, Smt. Reena Chadha, Principal Arya Kanya High School, Kartarpur, Smt. Neeraj Saini, Principal SD Phullarwan Girls Sr. Sec. School, Smt. Gurinderjit Kaur, Principal Govt. Sr.Sec. School, Nehru Garden, Smt. Alka, HOD Commerce Dept., Govt. Sr.Sec.School Nehru Garden, Km. Nidhi, SD Phullarwan School were welecomed with planters, mementoes and gifts made by Fine Arts Dept.  Principal Prof. Dr. (Mrs.) Ajay Sareen congratulated the students for their achievements and inspired them to keep soaring high for the attainment of their goals.  Thereafter, School Coordinator Mrs. Meenakshi Syal presented Annual Report 2018, throwing light of academics, Co-curricular, sports, various activities organized for holistic development of students and future commitments towards quality education to the budding minds.  Hon’ble Chief Guest Sh. Paramvir Singh, IAS, SDM Jalandhar; in his address, advised the students to adopt right approach towards life, to become environmentally and socially conscious and most importantly, he emphasized that competition is to be taken in right spirit.  He also congratulated the winners and wished them success in future. 
On this occasion, Sh. N.K. Sharma, DM LIC exhorted students to work hard and also gave message that success is a journey and not destination.  The Alumna of college Smt. Reena Chadha, motivated students, saying that the empowered woman is powerful beyond measure and women play integral role in building up the nation.
Principal Prof. Dr. (Mrs.) Ajay Sareen, School Coordinator Mrs. M. Syal, along with the dignitaries felicitated the achievers with trophies and certificates.  Around 125 students were awarded with prizes for their remarkable achievements in academics and co-curricular activities.  Prizes were also distributed to 11 class representatives, 6 members of task force and 03 office bearers namely head girl, joint head girl and assistant head girl.  The students felt elated for being honoured by the eminent guests.  The event ended with recital of national anthem.  Stage was conducted by Dr. Anjana Bhatia.  On this occasion, all the faculty members of Collegiate School were also present.

ਪ੍ਰਿੰਸੀਪਲ ਸ੍ਰੀਮਤੀ ਡਾ. ਅਜੇ ਸਰੀਨ ਜੀ ਦੇ ਦਿਸ਼ਾਨਿਰਦੇਸ਼ਾਂ ਦੇ ਅਧੀਨ ਤੇ ਸ੍ਰੀਮਤੀ ਮਿਨਾਕਸ਼ੀ ਸਿਆਲ (ਕਾ-ਆਰਡੀਨੇਸ਼ਨ) ਸਕੂਲ ਜੀ ਦੀ ਯੋਗ ਅਗਵਾਈ ਵਿੱਚ ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਚੀਵਰਜ਼ ਡੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾ ਜੋਤੀ ਪ੍ਰਜੱਵਲਿਤ ਕੀਤੀ ਗਈ ਤੇ ਸਰਸਵਤੀ ਵੰਦਨਾ ਦੇ ਗਾਣ ਤੋਂ ਬਾਦ ਪ੍ਰੋਗਰਾਮ ਦਾ ਆਗਾਜ਼ ਹੋਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਪਰਮਵੀਰ ਸਿੱਘ (ਆਈ.ਏ.ਐਸ.ਐਸ.ਡੀ.ਐਮ. ਜਲੰਧਰ) ਰਹੇ। ਇਸ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਉੱਘੀਆ ਸਖ਼ਸ਼ੀਅਤਾਂ ਸ੍ਰੀ ਐਨ.ਕੇ. ਸ਼ਰਮਾ (ਡੀ.ਐਮ, ਐਲ.ਆਈ.ਸੀ), ਸ੍ਰੀ ਸੁਸ਼ੀਲ ਕਪੂਰ (ਏ.ਡੀ.ਐਮ., ਐਲ.ਆਈ.ਸੀ), ਸ੍ਰੀਮਤੀ ਰੀਨਾ ਚੱਡਾ (ਪ੍ਰਿੰਸੀਪਲ ਆਰੀਆ ਕੰਨੀਆਂ ਸਕੂਲ), ਸ੍ਰੀਮਤੀ ਨੀਰਜ ਸੈਣੀ (ਪ੍ਰਿੰਸੀਪਲ ਐਸ.ਡੀ. ਫੁੱਲਰਵਾਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ), ਸ੍ਰੀਮਤੀ ਗੁਰਿੰਦਰਜੀਤ ਕੌਰ (ਪ੍ਰਿੰਸੀਪਲ ਨਹਿਰੂ ਗਾਰਡਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜਲੰਧਰ), ਸ੍ਰੀਮਤੀ ਅਲਕਾ (ਵਿਭਾਗ ਮੁੱਖੀ ਕਾਮਰਸ, ਨਹਿਰੂ ਗਾਰਡਨ ਸਕੂਲ, ਜਲੰਧਰ) ਤੇ ਕੁਮਾਰੀ ਨਿਧੀ (ਫੁਲੱਰਵਾਨ ਸਕੂਲ) ਆਦਿ ਗੈਸਟ ਆੱਫ ਆਨਰ ਵੱਜੋਂ ਸ਼ਾਮਲ ਹੋਇਆ। ਪਿ³੍ਰਸੀਪਲ ਸ੍ਰੀਮਤੀ ਡਾ. ਅਜੇ ਸਰੀਨ ਅਤੇ ਸਕੂਲ (ਕਾ-ਆਰਡੀਨੇਟਰ) ਸ੍ਰੀਮਤੀ ਮਿਨਾਕਸ਼ੀ ਸਿਆਲ ਜੀ ਨੇ ਪਲਾਂਟਰ ਤੇ ਸਮਰਿਤੀ ਚਿੰਨ• ਦੇ ਕੇ ਆਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ। 

ਕਾਲਜ ਦੇ ਪ੍ਰਿੰਸੀਪਲ ਡਾ.ਸ੍ਰੀਮਤੀ ਅਜੇ ਸਰੀਨ ਜੀ ਨੇ ਸਮਾਗਮ ਵਿੱਚ ਮੌਜੂਦ ਮਾਣਯੋਗ ਮਹਿਮਾਨਾਂ, ਸਕੂਲ ਦੇ ਕਾ-ਆਰਡੀਨੇਟਰ ਸ੍ਰੀਮਤੀ ਮਿਨਾਕਸ਼ੀ ਸਿਆਲ, ਕਾਲਜੀਏਟ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥਣਾਂ ਦਾ ਸੁਆਗਤ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਉਨ•ਾਂ ਆਖਿਆ ਕਿ ਵਿਦਿਆਰਥਣਾਂ ਦੀਆਂ ਜੋ ਵੀ ਵਿੱਦਿਅਕ ਅਤੇ ਅਵਿੱਦਿਅਕ ਖੇਤਰਾਂ ਦੀਆਂ ਪ੍ਰਾਪਤੀਆਂ ਹਨ ਉਹਨਾਂ ਸਭ ਦੇ ਪਿੱਛੇ ਉਨ•ਾਂ ਦੇ ਗੁਰੂਆਂ ਤੇ ਮਾਤਾ-ਪਿਤਾ ਦਾ ਸਾਂਝਾ ਸਹਿਯੋਗ ਹੀ ਹੈ ਜਿਸ ਕਾਰਨ ਇਹ ਸਭ ਸੰਭਵ ਹੋ ਸਕਿਆ ਹੈ। ਜਿਸਨੂੰ ਅੱਜ ਅਸੀ ‘ਅਚੀਵਰਜ਼ ਡੇ' ਦੇ ਰੂਪ ਵਿੱਚ ਮਨਾ ਰਹੇ ਹਾਂ। ਉਨ•ਾਂ ਆਖਿਆ ਕਿ ਇਸ ਸੰਸਥਾ ਦਾ ਮੂਲ ਉਦੇਸ਼ ਵਿਦਿਆਰਥਣਾਂ ਦਾ ਵਿੱਦਿਅਕ ਖੇਤਰ ਵਿੱਚ ਹੀ ਵਿਕਾਸ ਕਰਨਾ ਨਹÄ ਬਲਕਿ ਉਨ•ਾਂ ਦੀ ਕਤਾਰ ਵਿੱਚ ਨਹÄ ਬਲਕਿ ਨੌਕਰੀ ਦੇਣ ਵਾਲਿਆਂ ਦੀ ਕਤਾਰ ਵਿੱਚ ਖੜ• ਸਕਣ। ਇਸੇ ਉਦੇਸ਼ ਨੂੰ ਮੁੱਖ ਰੱਖਦਿਆ ਹੀ ਕਾਲਜ ਵਿੱਚ ਸਮੇਂ-ਸਮੇਂ 'ਤੇ ਐਡ ਆਨ ਕੋਰਸਾਂ ਤੇ ਸਖ਼ਸੀਅਤ ਨਿਰਮਾਣ ਕੋਰਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਨੇ ਵਿਦਿਆਰਥਣਾਂ  ਨੂੰ ਆਪਣੀ ਸੰਸ´ਿਤੀ ਨਾਲ ਜੁੜੇ ਰਹਿ ਕੇ ਆਪਣੇ ਪਰਿਵਾਰ, ਰਾਸ਼ਟਰ ਤੇ ਸੰਸਥਾ ਦਾ ਨਾਂ ਰੌਸ਼ਨ ਕਰਨ ਲਈ ਵੀ ਪ੍ਰੇਰਿਆ। ਆਪਣੇ ਸੰਬੋਧਨ ਦੇ ਅੰਤ ਵਿੱਚ ਉਨ•ਾਂ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਚੰਗੇ ਭੱਵਿਖ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆ।
ਸ੍ਰੀਮਤੀ ਮਿਨਾਕਸ਼ੀ ਸਿਆਲ (ਕਾ-ਆਰਡੀਨੇਟਰ ਸਕੂਲ) ਜੀ ਨੇ ਪ੍ਰਿੰਸੀਪਲ (ਡਾ.) ਸ੍ਰੀਮਤੀ ਅਜੇ ਸਰੀਨ ਜੀ ਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਤੇ ਕਿਹਾ ਕਿ ਸਕੂਲ ਵਿੱਚ ਕੇਵਲ ਵਿੱਦਿਅਕ ਹੀ ਨਹÄ ਬਲਕਿ ਸਹਿ ਪਾਠ´ਮ ਗਤੀਵਿਧੀਆਂ ਦੀਆਂ ਪ੍ਰਤੀਯੋਗਤਾਂਵਾਂ ਜਿਵੇਂ ਪੋਸਟਰ ਮੇਕਿੰਗ, ਚਾਰਟ ਮੇਕਿੰਗ, ਕਵਿਤਾ ਉਚਾਰਨ, ਭਾਸ਼ਣ ਪ੍ਰਤੀਯੋਗਤਾ ਤੇ ਖੇਡ ਮੁਕਾਬਲੇ ਆਦਿ ਵੀ ਕਰਵਾੇ ਜਾਂਦੇ ਹਨ ਤਾਂ ਕਿ ਵਿਦਿਆਰਥਣਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਆਪਣੀ ਰਿਪੋਰਟ ਦੇ ਅੰਤ ਵਿੱਚ ਉਹਨਾਂ ਨੇ ਡੀ.ਏ.ਵੀ. ਸੰਸਥਾ ਦੇ ਮਹਾਨ ਵਿਦਵਾਨਾਂ ਪ੍ਰਤੀ ਆਪਣੀ ਸ਼ਰਧਾ ਦੇ ਭਾਵ ਪ੍ਰਗਟ ਕਰਦਿਆ ਪ੍ਰਿੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਜੀ ਦੇ ਦਿੱਤੇ ਸਹਿਯੋਗ ਲਈ ਉਨ•ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪ੍ਰੋਗਰਾਮ ਵਿੱਚ ਮੌਜੂਦ ਮੁੱਖ ਮਹਿਮਾਨ ਸ੍ਰੀ ਪਰਮਵੀਰ ਜੀ ਨੇ ਪ੍ਰਿੰਸੀਪਲ ਡਾ. ਸ੍ਰੀਮਤੀ ਅਜੇ ਸਰੀਨ ਜੀ ਤੇ ਉਨ•ਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਤੇ ਆਪਣੇ ਸੰਬੋਧਨ ਵਿੱਚ ਉਨ•ਾਂ ਕਿਹਾ ਕਿ ਸਕੂਲ ਵਿੱਚ ਬਿਤਾਏ ਇਹੀ ਦੋ ਸਾਲ ਹੀ ਵਿਦਿਆਰਥੀਆਂ ਦੇ ਭੱਵਿਖ ਦਾ ਨਿਰਮਾਣ ਕਰਦੇ ਹਨ। ਇਸ ਲਈ ਸਹੀ ਦਿਸ਼ਟੀਕੌਣ ਤੇ ਸਹੀ ਮਾਰਗਦਰਸ਼ਨ ਨਾਲ ਹੀ ਵਿਦਿਆਰਥਣਾਂ ਨੂੰ ਹਰੇਕ ਖੇਤਰ ਵਿੱਚ ਸਫ਼ਲਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ•ਾਂ ਨੇ ਵਿਦਿਆਰਥਣਾਂ ਨੂੰ ਸਮਾਜ ਤੇ ਰਾਸ਼ਟਰ ਦੀ ਸੇਵਾ ਦੇ ਮਹਤਵ ਬਾਰੇ ਦੱਸਦਿਆ ਹੋਇਆ ਉਨ•ਾਂ ਆਖਿਆ ਕਿ ਇਸਦੇ ਸਹੀ ਪ੍ਰਯੋਗ ਨਾਲ ਗਿਆਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਆਪਣੇ ਸੰਬੋਧਨ ਵਿੱਚ ਉਨ•ਾਂ ਨੇ ਵਿਦਿਆਰਥਣਾਂ ਨੂੰ ਉਨ•ਾਂ ਦੇ ਚੰਗੇ ਭੱਵਿਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ।
ਸ੍ਰੀ ਐਨ.ਕੇ. ਸ਼ਰਮਾ ਜੀ ਨੇ ਵੀ ਸਨਮਾਨਿਤ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਜੀਵਨ ਵਿੱਚ ਮਿਹਨਤ ਤੇ ਉਨੱਤੀ ਕਰਨ ਲਈ ਪ੍ਰੇਰਿਤ ਕੀਤਾ।
ਕਾਲਜ ਦੀ ਪੂਰਵ ਵਿਦਿਆਰਥਣ ਰਹਿ ਚੁੱਕੀ ਸ੍ਰੀਮਤੀ ਰੀਨਾ ਚੱਡਾ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੜਕੀਆਂ ਹੀ ਹਨ ਜੋ ਰਾਸ਼ਟਰ ਨੂੰ ਅੱਗੇ ਲਿਜਾਉਂਦੀਆ ਹਨ, ਅੱਜ ਤੱਕ ਲਿਜਾਂਦੀਆ ਰਹੀਆਂ ਹਨ ਤੇ ਭੱਵਿਖ ਵਿੱਚ ਵੀ ਰਾਸ਼ਟਰ ਨੂੰ ਅੱਗੇ ਹੀ ਲਿਜਾਉਣਗੀਆ। 
ਇਸ ਅਵਸਰ ਉੱਤੇ ਮੁੱਖ ਮਹਿਮਾਨ ਸ੍ਰੀ ਪਰਮਵੀਰ ਸਿੰਘ ਅਤੇ ਪ੍ਰਿੰਸੀਪਲ ਡਾ. ਸ੍ਰੀਮਤੀ ਅਜੇ ਸਰੀਨ ਜੀ ਦੁਆਰਾ ਅਚੀਵਰਜ਼ ਸ਼੍ਰੇਣੀ ਦੇ ਲਗਭਗ 125 ਵਿਦਿਆਰਥਣਾਂ ਨੂੰ ਬੋਰਡ ਤੇ ਸਕੂਲ ਗਤੀਵਿਧੀਆਂ ਤੇ ਸਕੂਲ ਦੀਆਂ ਪ੍ਰੀਖਿਆਵਾਂ ਵਿੱਚ ਵਿਭਿੰਨ ਸਥਾਨ ਹਾਸਲ ਕਰਨ ਲਈ ਪੁਰਸਕਾਰ ਤੇ ਪ੍ਰਮਾਣ-ਪੱਤਰ ਪ੍ਰਦਾਨ ਕੀਤੇ। ਇਸ ਤੋਂ ਇਲਾਵਾਂ ਸਟੂਡੈਂਟ ਕੌਂਸਿਲ ਦੇ ਅੰਤਰਗਤ 11 ਸੀ.ਆਰ, 03 ਆਫ਼ਿਸ ਬੈਅਰਰ ਅਤੇ 6 ਟਾਸਕ ਫੋਰਸ ਦੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਵੀ ਕੀਤਾ ਗਿਆ। 
ਮੰਚ ਦਾ ਸੰਚਾਲਨ ਡਾ. ਸ੍ਰੀਮਤੀ ਅੰਜਨਾ ਭਾਟੀਆ ਨੇ ਸਫ਼ਲਤਾਪੂਰਨ ਕੀਤਾ। ਇਸ ਮੌਕੇ ਤੇ ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਅਧਿਆਪਕ ਤੇ ਨਾਨ-ਟੀਚਿੰਗ ਸਟਾਫ਼ ਦੇ ਮੈਂਬਰ ਵੀ ਹਾਜ਼ਰ ਰਹੇ। ਸਮਾਗਮ ਦਾ ਅੰਤ ਰਾਸ਼ਟਰ-ਗਾਨ ਨਾਲ ਹੋਇਆ।