Friday, 1 March 2019

Blood Donation Camp organized at HMV




Red Ribbon Club, Red Cross Society and NSS of Hans Raj Mahila Maha Vidyalaya organized Blood Donation Camp in collaboration with NGO PAHAL under the able guidance of Principal Prof. Dr. (Mrs.) Ajay Sareen.  Around 62 students donated blood in this camp.

Principal Prof. Dr. (Mrs.) Ajay Sareen said that blood donation is a noble cause in the service of humanity.  She motivated the students to come forward for this noble cause.  President of NGO PAHAL, Mr. Lakhbir Singh motivated the students to become part of this NGO for social cause.  He also encouraged the students to participate in these kinds of blood donation camp with full zeal and enthusiasm.

On this occasion, Co-Director of Youth Service Deptt. Mr. Gurkaran Singh and Mr. Sarvan Singh were also present.  The faculty members of the college, Mrs. Mamta, HOD English, Mr. Sumit Sharma, Ms. Harpreet Kaur also donated blood.  Officiating Principal Mrs. Navroop Kaur appreciated faculty and students and encouraged them to donate blood in future too as one unit of blood can save lives.


ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ਵਿਖੇ ਪ੍ਰਿੰਸੀਪਲ ਮੈਡਮ ਡਾ. (ਮਿਸਿਜ) ਅਜੇ ਸਰੀਨ ਜੀ ਦੇ ਯੋਗ ਦਿਸ਼ਾ ਨਿਰਦੇਸ਼ ਹੇਠ ਰੈਡ ਰਿਬਨ ਕਲੱਬ, ਰੈਡ ਕਰਾਸ ਅਤੇ ਐਨ.ਐਸ.ਐਸ. ਵਿਭਾਗ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਸਮਾਜ ਸੇਵੀ ਸੰਸਥਾ ਪਹਿਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਖੂਨਦਾਨ ਕੈਪ ਵਿੱਚ 62 ਵਿਦਿਆਰਥਣਾਂ ਨੇ ਖੂਨਦਾਨ ਕੀਤਾ। ਪ੍ਰਿੰਸੀਪਲ ਮੈਡਮ ਨੇ ਅਜਿਹੇ ਵਲੰਟੀਅਰਜ਼ ਦੀ ਸ਼ਲਾਘਾ ਕਰਦਿਆਂ ਖੂਨਦਾਨ ਨੂੰ ਉੱਤਮ ਦਾਨ ਦਾ ਦਰਜਾ ਦੇਂਦੇ ਹੋਏ ਨੌਜਵਾਨ ਪੀੜ•ੀ ਨੂੰ ਸਮਾਜਕ ਕੰਮਾਂ ਲਈ ਅੱਗੇ ਆਉਣ ਦੀ ਪ੍ਰੇਰਨਾ ਦਿੱਤੀ। ਸਮਾਜ ਸੇਵੀ ਸੰਸਥਾ ਪਹਿਲ ਦੇ ਪ੍ਰਧਾਨ ਪ੍ਰੋ. ਲਖਬੀਰ ਸਿੰਘ ਨੇ ਇਹਨਾਂ ਵਲੰਟੀਅਰਜ਼ ਨੂੰ ਸਮਾਜ ਸੇਵੀ ਸੰਸਥਾ ਪਹਿਲ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆ ਸ਼ੁਭ ਇਛਾਵਾਂ ਦਿੱਤੀਆਂ ਅਤੇ ਹਮੇਸ਼ਾ ਲੋਕ ਸੇਵਾ ਨੂੰ ਜੀਵਨ ਦਾ ਮਿਸ਼ਨ ਬਣਾਉਣ ਦੀ ਸਿੱਖਿਆ ਦਿੱਤੀ। ਇਸ ਕੈਂਪ ਦੌਰਾਨ ਕਾਲਜ ਸਟਾਫ਼ ਦੇ ਟੀਚਿੰਗ ਮੈਂਬਰ ਪ੍ਰੋ. ਮਮਤਾ (ਮੁਖੀ ਅੰਗਰੇਜ਼ੀ ਵਿਭਾਗ) ਪ੍ਰੋ. ਸੁਸ਼ੀਲ ਕੁਮਾਰ (ਭੌਤਿਕ ਵਿਗਿਆਨ), ਪ੍ਰੋ. ਹਰਪ੍ਰੀਤ ਕੌਰ (ਬੌਟਨੀ) ਨੇ ਵੀ ਕੂਨਦਾਨ ਕੀਤਾ। ਇਸ ਮੌਕੇ ਰੈਡ ਕਰਾਸ ਦੇ ਇੰਚਾਰਜ ਪ੍ਰੋ. ਦੀਪਸ਼ਿਖਾ, ਡਾ. ਆਰਤੀ ਸ਼ਰਮਾ, ਰੈਡ ਰਿਬਨ ਦੇ ਇੰਚਾਰਜ ਪ੍ਰੋ. ਕੁਲਜੀਤ ਕੌਰ, ਪ੍ਰੋ. ਗਗਨਦੀਪ, ਪ੍ਰੋ. ਅਲਕਾ ਅਤੇ ਐਨ.ਐਸ.ਐਸ. ਵਿਭਾਗ ਦੇ ਪ੍ਰੋ. ਵੀਨਾ ਅਰੋੜਾ, ਡਾ. ਅੰਜਨਾ ਭਾਟੀਆ, ਪ੍ਰੋ. ਪਵਨ ਕੁਮਾਰੀ ਅਤੇ ਹਰਮਨੂ ਹਾਜ਼ਰ ਸਨ। ਪ੍ਰੋ. ਦੀਪਸ਼ਿਖਾ, ਪ੍ਰੋ. ਕੁਲਜੀਤ ਕੌਰ ਅਤੇ ਡਾ. ਆਰਤੀ ਸ਼ਰਮਾ ਨੇ ਖੂਨਦਾਨ ਕਰਨ ਲਈ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਅਤੇ ਸ਼ੁੱਭ ਇਛਾਵਾਂ ਦਿੱਤੀਆਂ। ਕਾਰਜਕਾਰੀ ਪਿ³੍ਰਸੀਪਲ ਪ੍ਰੋ. ਨਵਰੂਪ ਨੇ ਸਮੂਹ ਅਧਿਆਪਕਾ ਅਤੇ ਵਲੰਟੀਅਰਜ਼ ਦੇ ਇਹਨਾਂ ਸ਼ੁੱਭ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਭਵਿੱਖ ਲਈ ਹੋਰ ਵਧੀਆ ਕਾਰਜ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਯੂਵਕ ਸੇਵਾਵਾਂ ਵਿਭਾਗ ਪ³ਜਾਬ ਦੇ ਸਹਾਇਕ ਡਾਇਰੈਕਟਰ ਸ੍ਰੀ ਗੁਰਕਰਨ ਸਿੰਘ ਰਣੀਆ ਅਤੇ ਸ੍ਰੀ ਸਰਵਣ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।