Hans Raj Mahila Maha Vidyalaya organized Faculty
Welfare Programme on Weight Management and Reshape your Shape under the
guidance of Principal Dr. (Mrs.) Ajay Sareen.
Mr. Ravi Sharma, Wellness & Nutrition Expert and Mr. Harjit Singh
from Herbal Life were invited for the same.
A large number of staff members were examined for Body Fat analysis in
which BMI, Body %, VFA and RM were measured.
They also said that now a days many diseases are caused due to unhealthy
diet and life style. They gave numerous
tips to the staff members to lose their weight without dieting, medicine and
with best nutrition. They also
encouraged them to have nutritious diet and do exercise for a healthy and happy
life. They answered their queries and
satisfied their curiosity about weight management. On this occasion, College Medical Officer Dr.
Arti Sharma and many staff members were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪਰਿਸਰ ਵਿੱਚ ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਯੋਗ ਅਗਵਾਈ ਹੇਠ ੋਸ਼ਰੀਰਿਕ ਭਾਰ ਨਿਯਨਤਰਨ ਏਵ ਉਚਿਤ ਸ਼ਰੀਰਿਕ ਆਕ੍ਰਿਤੀੋ ਵਿਸ਼ੇ ਤੇ ਪ੍ਰਾਧਿਆਪਕ ਕਲਿਆਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਰਵਿ ਸ਼ਰਮਾ (ਸੇਹਤ ਅਤੇ ਪੋਸ਼ਕ ਮਾਹਰ) ਅਤੇ ਸ਼੍ਰੀ ਹਰਜੀਤ ਸਿੰਘ (ਹਰਬਲ ਲਾਇਫ ਤੋਂ) ਨੇ ਸ਼ਿਰਕਤ ਕੀਤੀ। ਉਹਨਾਂ ਵੱਡੀ ਸਖਿਆ ਵਿੱਚ ਵਿਦਿਆਰਥਣਾਂ ਅਤੇ ਪ੍ਰਾਧਿਆਪਕਾਂ ਦੇ ਸ਼ਰੀਰ ਵਿੱਚ ਉਤਪੰਨ ਮੋਟਾਪੇ ਦਾ ਕਾਰਨਾਂ ਦਾ ਨਿਰੀਖਣ ਕੀਤਾ। ਜਿਸਦੇ ਅੰਤਰਗਤ ਬੀ.ਐਮ.ਆਈ., ਬਾੱਡੀ ¿, ਬੀ.ਐਫ.ਏ ਅਤੇ ਆਰ.ਐਮ ਨੂੰ ਮਾਪਿਆ। ਉਹਨਾਂ ਇਹ ਵੀ ਕਿਹਾ ਕਿ ਅੱਜਕਲ ਬਹੁਤ ਬਿਮਾਰੀਆਂ ਦੇ ਵੱਧਣ ਦਾ ਮੁੱਖ ਕਾਰਨ ਖਰਾਬ ਭੋਜਨ ਪ੍ਰਣਾਲੀ ਅਤੇ ਮਾੜੀ ਜੀਵਨ ਸ਼ੈਲੀ ਹੈ। ਉਹਨਾਂ ਵਿਦਿਆਰਥਣਾਂ ਅਤੇ ਪ੍ਰਧਿਆਪਕਾਂ ਨੂੰ ਬਿਨਾ ਕਿਸੇ ਪਰਹੇਜ਼ ਅਤੇ ਦਵਾਇਆਂ ਦੇ ਸੇਵਨ ਤੋਂ ਭਾਰ ਘੱਟ ਕਰਨ ਲਈ ਸੁਝਾਅ ਦਿੱਤੇ। ਇਸ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਨਿਯਮਿਤ ਕਸਰਤ ਅਤੇ ਪੋਸ਼ਟਿਕ ਭੋਜਨ ਪਦਾਰਥਾਂ ਨੂੰ ਸਥਾਨ ਦੇਕੇ ਆਪਣੀ ਜ਼ਿੰਦਗੀ ਨੂੰ ਸੇਹਤਮੰਦ ਅਤੇ ਖੁਸ਼ਹਾਲ ਬਨਾਉਣ ਸਬੰਧੀ ਗਿਆਨ ਦਿੱਤਾ। ਉਹਨਾਂ ਵਿਦਿਆਰਥਣਾਂ ਦੇ ਪ੍ਰਸ਼ਨਾਂ ਦੇ ਜਵਾਬ ਦੇ ਕੇ ਅਤੇ ਸ਼ਰੀਰਿਕ ਭਾਰ ਕੰਟਰੋਲ ਸਬੰਧੀ ਜਿਗਿਆਸਾ ਨੂੰ ਸਤੁੰਸ਼ਟ ਕੀਤਾ। ਇਸ ਮੌਕੇ ਤੇ ਕਾਲਜ ਮੈਡਿਕਲ ਅਫਸਰ ਡਾ. ਆਰਤੀ ਸ਼ਰਮਾ ਅਤੇ ਹੌਰ ਸਟਾਫ ਮੈਂਬਰ ਵੀ ਮੌਜੂਦ ਸਨ।
