The
Edupreneurs Awards, 2017 was held at Chandigarh, amidst the elites of
education sector. The awards were
organized by India’s leading media and marketing group, Times of India, to
recognize, celebrate and encourage excellence in education and learning. The endeavour was to recognize and reward
excellence, innovative initiatives and exemplary work in the Education Sector
in a spectacular style.
This
year, the Edupreneurs Award is presented to Prof. Dr. (Mrs.) Ajay Sareen,
Principal, Hans Raj Mahila Maha Vidyalaya.
The award was given by Mr. Navjot Singh Sidhu, Minister of Local
Government, Tourism, Cultural Affairs, Archives and Museums, Punjab. On this occasion, Prof. Dr. (Mrs.) Ajay
Sareen said that HMV has got the highest grade by NAAC, Bangalore. This institute has a glorious history of 90
years and continuously working towards women education. The aim of college is to provide skill based
education to the girls. With each
passing year, HMV is achieving new milestones and is emphasizing on the
holistic growth of the students. HMV is
offering various courses in Humanities, Science, Computers and Commerce
streams. Industry exposure is also given
to students through academic tours and projects. HMV is also offering skill based job oriented
courses under Community College and Vocational streams.
On
this occasion, a painting made by Fine Arts Deptt. was also presented to Mr.
Navjot Singh Sidhu and he appreciated the work of students. Dean Innovative Practices Mrs. Ramnita Saini
Sharda, Mrs. Rama Sharma, Mr. Ashish Chadha and Mr. Vidhu Vohra were also
present.
ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਦੇਣ ਵਾਲੀਆਂ ਦੇ ਸਨਮਾਨ ਦੇ ਲਈ ਚੰਡੀਗੜ੍ਹ ਵਿੱਚ ਏਜੂਪ੍ਰਿਨਯੋਰ ਅਵਾਰਡ 2017 ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਅਵਾਰਡ ਦਾ ਆਯੋਜਨ ਭਾਰਤ ਦੇ ਮੀਡਿਆ ਅਤੇ ਮਾਰਕੇਟਿੰਗ ਗਰੁਪ, ਟਾਇਮਜ਼ ਆੱਫ ਇੰਡੀਆ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲਿਆਂ ਨੂੰ ਪ੍ਰੋਤਸਾਹਿਤ ਅਤੇ ਸਨਮਾਨਤ ਕੀਤਾ ਗਿਆ।
ਇਸ ਸਾਲ ਏਜੂਪ੍ਰਿਨਯੋਰ ਅਵਾਰਡ ਹੰਸਰਾਜ ਮਹਿਲਾ ਮਹਾਂਵਿਦਿਆਲਾ ਦੀ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੂੰ ਦਿੱਤਾ ਗਿਆ। ਇਹ ਅਵਾਰਡ ਪੰਜਾਬ ਦੇ ਲੋਕਲ ਗਵਰਨਮੇਂਟ, ਟੂਰਿਜ਼ਮ, ਕਲਚਰਲ ਅਫੇਯਰਜ਼, ਆਰਕਾਈਵਸ ਏਂਡ ਮਿਊਜ਼ਿਯਮ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਦਿੱਤਾ ਗਿਆ।
ਇਸ ਮੌਕੇ ਤੇ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਐਚ.ਐਮ.ਵੀ ਨੂੰ ਨੈਕ, ਬੈਂਗਲੋਰ ਦੁਆਰਾ ਸਰਵਓਚ ਗੇ੍ਰਡ ਨਾਲ ਨਵਾਜ਼ਿਆ ਗਿਆ ਹੈ। ਇਸ ਸੰਸਥਾ ਦਾ 90 ਸਾਲ ਦਾ ਗੌਰਵਸ਼ਾਲੀ ਇਤਿਹਾਸ ਹੈ ਅਤੇ ਇਹ ਲਗਾਤਾਰ ਨਾਰੀ ਸਿੱਖਿਆ ਦੇ ਖੇਤਰ ਵਿੱਚ ਕਾਰਜ਼ਸ਼ੀਲ ਹੈ। ਕਾਲਜ ਦਾ ਟੀਚਾ ਵਿਦਿਆਰਥਣਾਂ ਨੂੰ ਸਕਿਲ ਅਧਾਰਿਤ ਸਿੱਖਿਆ ਪ੍ਰਦਾਨ ਕਰਨਾ ਹੈ। ਹਰ ਬੀਤੇ ਸਾਲ ਦੇ ਨਾਲ, ਐਚਐਮਵੀ ਨਵੀਆਂ ਊਚਾਈਆਂ ਨੂੰ ਛੂਹ ਰਿਹਾ ਹੈ ਅਤੇ ਇਥੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ। ਅਕਾਦਮਿਕ ਟੂਰ ਅਤੇ ਪੋ੍ਰਜੈਕਟਸ ਦੇ ਮਾਧਿਅਮ ਨਾਲ ਵਿਦਿਆਰਥਣਾਂ ਨੂੰ ਇੰਡਸਟ੍ਰੀ ਦੇ ਸਪੰਰਕ ਵਿੱਚ ਵੀ ਰੱਖਿਆ ਜਾਂਦਾ ਹੈ। ਐਚ.ਐਮ.ਵੀ ਵਿੱਚ ਸਕਿਲ ਅਧਾਰਿਤ ਕੋਰਸ ਕਮਯੂਨਿਟੀ ਕਾਲਜ ਅਤੇ ਬੀ.ਵਾੱਕ ਦੇ ਅੰਤਰਗਤ ਵੀ ਕਰਵਾਏ ਜਾ ਰਹੇ ਹਨ।
ਇਸ ਮੌਕੇ ਤੇ ਕਾਲਜ ਦੇ ਫਾਇਨ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੀ ਗਈ ਪੇਂਟਿੰਗ ਵੀ ਨਵਜੋਤ ਸਿੰਘ ਸਿੱਧੂ ਨੂੰ ਭੇਂਟ ਕੀਤੀ ਗਈ ਜਿਸਦੀ ਉਨ੍ਹਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ। ਡੀਨ ਇਨੋਵੇਟਿਵ ਪ੍ਰੈਕਟਿਸ ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ, ਸ਼੍ਰੀਮਤੀ ਰਮਾ ਸ਼ਰਮਾ, ਸ਼੍ਰੀ ਆਸ਼ੀਸ਼ ਚੱਡਾ ਅਤੇ ਸ਼੍ਰੀ ਵਿਧੂ ਵੋਹਰਾ ਵੀ ਮੌਜੂਦ ਸਨ।