The Managers Network organized Jalandhar auditions for Miss Punjab 2017 in the premises of
Hans Raj Mahila Maha Vidyalaya, Jalandhar.
Principal Prof. Dr. (Mrs.) Ajay Sareen gave floral welcome to the judges. Principal Prof. Dr. Sareen appreciated the
company for organizing such events. She
said that these competitions are very valuable these days as youth get the
chance to get attached to the roots of their culture. The Managers Network is a leading event
management company that organizes fashion shows and beauty pageants. The participants from HMV and Jalandhar City
showcased their talent under the keen observation of revered judges Ms. Ritu
Kolentine (renowned International Make up artist); Mr. Gaurav Nagpal, famous
actor and director; Ms. Simrat Kathuria, dietician and Mr. Dilraj Grewal,
eminent singer and actor. Girls from
all over Jalandhar participated enthusiastically in the event. The stage was conducted by Dr. Nidhi
Kochhar. The Principal Dr. Sareen
congratulated college organizers of the event Miss Shama Sharma, Co-Dean Youth
Welfare Deptt. and Dr. Nidhi Kochhar on the success of the auditions.
ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ‘ਦ ਮੈਨੇਜਰ ਨੈੱਟਵਰਕ’ ਵਲੋਂ ‘ਮਿਸ ਪੰਜਾਬ-2017’ ਦੀ ਚੋਣ ਲਈ ਜਲੰਧਰ ਆਡੀਸ਼ਨ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੇ ਸਰੀਨ ਵਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਿੰਸੀਪਲ ਸਾਹਿਬਾਂ ਨੇ ਇਸ ਕੰਪਨੀ ਦੁਆਰਾ ਕਰਵਾਏ ਜਾਂਦੇ ਅਜਿਹੇ ਆਯੋਜਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਮਹੱਤਵਪੂਰਨ ਲੋੜ ਦੱਸਿਆ ਕਿਉਂਕਿ ਇਹਨਾਂ ਯਤਨਾਂ ਸਦਕਾ ਹੀ ਵਿਦਿਆਰਥਣਾਂ ਨੂੰ ਉਹਨਾਂ ਦੇ ਸਭਿਆਚਾਰ ਤੇ ਜੜ੍ਹਾਂ ਨਾਲ ਜੋੜਿਆ ਜਾ ਸਕਦਾ ਹੈ। ਇਸ ਆਯੋਜਨ ਦੇ ਕਰਤਾ-ਧਰਤਾ ਪ੍ਰਸਿੱਧ ‘ਦ ਮੈਨੇਜਰ ਨੈੱਟਵਰਕ’ ਹੈ ਜੋ ਵਿਭਿੰਨ ਫੈਸ਼ਨ ਅਤੇ ਸੁੰਦਰਤਾ ਮੁਕਾਬਲਿਆਂ ਦਾ ਆਯੋਜਨ ਕਰਦਾ ਹੈ। ਇਸ ਆਯੋਜਨ ਵਿਚ ਐਚ.ਐਮ.ਵੀ ਅਤੇ ਜਲੰਧਰ ਸ਼ਹਿਰ ਦੀਆਂ ਪੂਬਸੂਰਤ ਮੁਟਿਆਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਜੱਜ ਸਾਹਿਬਾਨਾਂ ਦੀ ਪਾਰਖੂ ਨਜਰ ਤਹਿਤ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮਿਸ ਰਿਤੂ ਕਾਲਿਨਟਾਈਨ (ਇੰਟਰਨੈਸ਼ਨਲ ਮੇਕ-ਅੱਪ ਆਰਟਿਸਟ), ਮਿਸ ਸਿਮਰਮ ਕਥੂਰੀਆ (ਆਹਾਰ ਚਿੰਤਕ) ਅਤੇ ਮਿਸਟਰ ਦਿਲਰਾਜ ਗਰੇਵਾਲ (ਪ੍ਰਸਿੱਧ ਗਾਇਕ ਤੇ ਅਦਾਕਾਰ) ਹੁਰਾਂ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਮੰਚ ਦਾ ਸੰਚਾਲਨ ਡਾ. ਨਿਧੀ ਕੋਛੜ ਵਲੋਂ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਸਾਹਿਬਾਂ ਨੇ ਕਾਲਜ ਦੀ ਪ੍ਰਬੰਧਰ ਕਮੇਟੀ ਦੇ ਮੈਂਬਰ ਸਾਹਿਬਾਨ ਮਿਸ ਸ਼ਮਾ ਸ਼ਰਮਾ (ਕੋ-ਡੀਨ ਯੂਥ ਵੈਲਫੇਅਰ) ਤੇ ਡਾ. ਨਿਧੀ ਕੋਛੜ ਨੂੰ ਵਧਾਈ ਦਿੱਤੀ।